ਵ੍ਰਿੰਦਾਵਨ (ਮਥੁਰਾ)- ਮਸ਼ਹੂਰ ਸ਼੍ਰੀ ਬਾਂਕੇ ਬਿਹਾਰੀ ਮੰਦਰ ਦਾ ਤੋਸ਼ਾਖਾਨਾ (ਖਜ਼ਾਨਾ) ਜੋ 54 ਸਾਲਾਂ ਤੋਂ ਬੰਦ ਸੀ, ਸ਼ਨੀਵਾਰ ਖੋਲ੍ਹ ਦਿੱਤਾ ਗਿਆ। ਲਗਭਗ ਸਾਢੇ ਤਿੰਨ ਘੰਟੇ ਚੱਲੀ ਕਾਰਵਾਈ ਦੌਰਾਨ ਕੋਈ ਕੀਮਤੀ ਗਹਿਣੇ ਜਾਂ ਸੋਨੇ-ਚਾਂਦੀ ਦਾ ਖਜ਼ਾਨਾ ਨਹੀਂ ਮਿਲਿਆ। ਸਿਰਫ਼ ਧੂੜ ਤੇ ਪਿੱਤਲ ਦੇ ਕੁਝ ਭਾਂਡੇ ਮਿਲੇ।
ਤੋਸ਼ਾਖਾਨਾ ਦੇ ਤਾਲੇ ਖੋਲ੍ਹਣ ਲਈ ਕਾਫ਼ੀ ਮਿਹਨਤ ਕਰਨੀ ਪਈ। ਦਰਵਾਜ਼ਾ ਖੋਲ੍ਹਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਨੇ ਗੈਸ ਤੇ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ। ਅੰਦਰ 5 ਗੁਣਾ 6 ਫੁੱਟ ਦਾ ਇਕ ਚੈਂਬਰ ਧੂੜ ਨਾਲ ਭਰਿਆ ਹੋਇਆ ਮਿਲਿਅਾ। 2-3 ਡੱਬੇ ਮਿਲੇ ਜਿਨ੍ਹਾਂ ’ਚ ਸਿਰਫ਼ ਪਿੱਤਲ ਦੇ ਭਾਂਡੇ ਸਨ। ਜਾਂਚ ਪੂਰੀ ਹੋਣ ਤੋਂ ਬਾਅਦ ਤੋਸ਼ਾਖਾਨਾ ਨੂੰ ਦੁਬਾਰਾ ਸੀਲ ਕਰ ਦਿੱਤਾ ਗਿਆ।
ਗੋਸਵਾਮੀ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਗੁਪਤ ਢੰਗ ਨਾਲ ਕੀਤੀ ਗਈ ਤੇ ਸਾਨੂੰ ਇਸ ਬਾਰੇ ਸੂਚਿਤ ਨਹੀਂ ਕੀਤਾ ਗਿਆ। ਕੁਝ ਮੈਂਬਰਾਂ ਨੇ ਇਸ ਨੂੰ ਮੰਦਰ ’ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਦੱਸਿਆ।
ਇਹ ਧਿਆਨ ਦੇਣ ਯੋਗ ਹੈ ਕਿ ਬ੍ਰਿਟਿਸ਼ ਰਾਜ ਦੌਰਾਨ 1926 ਤੇ 1936 ’ਚ ਤੋਸ਼ਾਖਾਨਾ ’ਚ ਚੋਰੀਆਂ ਹੋਈਆਂ ਸਨ। ਇਸ ਤੋਂ ਬਾਅਦ 1971 ’ਚ ਇਸ ਦੇ ਦਰਵਾਜ਼ੇ ਅਦਾਲਤ ਦੇ ਹੁਕਮਾਂ ’ਤੇ ਸੀਲ ਕਰ ਦਿੱਤੇ ਗਏ ਸਨ ਜੋ ਹੁਣ ਤੱਕ ਸੀਲ ਹਨ।
ਬਜ਼ੁਰਗ ਔਰਤ ਤੋਂ ਸੋਨੇ ਦੀ ਚੇਨ ਖੋਹਣ ਵਾਲਾ ਕੌਂਸਲਰ ਗ੍ਰਿਫਤਾਰ
NEXT STORY