ਉੱਨਾਵ— ਯੂ.ਪੀ ਪੁਲਸ ਦਾ ਇਕ ਹੋਰ ਸ਼ਰਮਨਾਕ ਚਿਹਰਾ ਸਾਹਮਣੇ ਆਇਆ ਹੈ। ਉੱਨਾਵ ਜ਼ਿਲੇ 'ਚ ਇਕ ਪ੍ਰੋਗਰਾਮ ਦੌਰਾਨ ਸੁਰੱਖਿਆ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਡਾਂਸ ਕਰ ਰਹੀਆਂ ਬਾਲ ਗਰਲਜ਼ 'ਤੇ ਨੋਟ ਸੁੱਟ ਰਿਹਾ ਹੈ। ਨੋਟ ਉਡਾਉਂਦੇ ਪੁਲਸ ਕਰਮਚਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਸਾਹਮਣੇ ਆਉਣ ਦੇ ਬਾਅਦ ਪੁਲਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
32 ਸੈਕੰਡ ਦੇ ਇਸ ਵਾਇਰਲ ਵੀਡੀਓ 'ਚ ਦਿੱਖ ਰਿਹਾ ਹੈ ਕਿ ਇਕ ਪ੍ਰੋਗਰਾਮ ਦੌਰਾਨ ਬਾਰ ਗਰਲਜ਼ ਡਾਂਸ ਕਰ ਰਹੀ ਹੈ। ਇਸ ਦੌਰਾਨ ਇਕ ਪੁਲਸ ਕਰਮਚਾਰੀ ਉਨ੍ਹਾਂ ਦੇ ਵਿਚਕਾਰ ਆਉਂਦਾ ਹੈ ਅਤੇ ਉਹ ਘੁੰਮ-ਘੁਮ ਕੇ ਨੋਟ ਉਡਾਉਣ ਲੱਗਦਾ ਹੈ। ਇਸ ਵਿਚਕਾਰ ਕੁਝ ਲੜਕੇ ਨੋਟ ਚੁੱਕ ਰਹੇ ਹਨ ਅਤੇ ਬਾਰ ਗਰਲਜ਼ ਪੁਲਸ ਕਰਮਚਾਰੀ ਦੇ ਆਸਪਾਸ ਡਾਂਸ ਕਰ ਰਹੀਆਂ ਹਨ। ਜਦੋਂ-ਜਦੋਂ ਕੋਈ ਬਾਰ ਗਰਲਜ਼ ਪੁਲਸ ਕਰਮਚਾਰੀ ਕੋਲ ਆਉਂਦੀ ਹੈ ਉਹ ਕੁਝ ਨੋਟ ਉਸ ਨੂੰ ਦੇ ਦਿੰਦਾ ਹੈ ਅਤੇ ਕੁਝ ਨੋਟ ਹਵਾ 'ਚ ਉਡਾ ਦਿੰਦਾ ਹੈ।
ਕੁਝ ਲੋਕਾਂ ਨੇ ਨੋਟ ਉਡਾਉਂਦੇ ਪੁਲਸ ਕਰਮਚਾਰੀ ਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ। ਵੀਡੀਓ ਸਾਹਮਣੇ ਆਉਣ ਦੇ ਬਾਅਦ ਯੂ.ਪੀ ਪੁਲਸ ਹਰਕਤ 'ਚ ਆਈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਤਿੱਖੀ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਸ ਦੇ ਬਾਅਦ ਪੁਲਸ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਓਵੈਸੀ ਦਾ ਦੋਸ਼-ਆਰ.ਐਸ.ਐਸ. ਦੇਸ਼ 'ਚ ਪੈਦਾ ਕਰ ਰਿਹਾ ਖੌਫ
NEXT STORY