ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਕਿੰਨੌਰ ਜ਼ਿਲ੍ਹੇ ’ਚ ਹਾਦਸੇ ਤੋਂ ਬਾਅਦ ਨੁਕਸਾਨੇ ਪੁਲ ਦੀ ਜਗ੍ਹਾ ਬਣਾਏ ਗਏ ਨਵੇਂ ਬਟਸੇਰੀ ਪੁਲ ਨੂੰ ਬਹਾਲ ਕਰ ਦਿੱਤਾ ਗਿਆ ਹੈ, ਜਿਸ ਨਾਲ ਮਾਲੀਆਂ ਨੂੰ ਵੱਡੀ ਰਾਹਤ ਮਿਲੀ ਹੈ। ਦੱਸਣਯੋਗ ਹੈ ਕਿ 25 ਜੁਲਾਈ ਨੂੰ ਸਾਂਗਲਾ-ਛਿਤਕੁਲ ਮਾਰਗ ’ਤੇ ਜ਼ਮੀਨ ਖਿੱਸਕਣ ਨਾਲ ਹੋਏ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬਟਸੇਰੀ ਪਿੰਡ ਦਾ ਸੰਪਰਕ ਬਾਕੀ ਦੁਨੀਆ ਨਾਲ ਕੱਟ ਗਿਆ ਸੀ। ਪੁਲ ਬਣਨ ਨਾਲ ਬਟਸੇਰੀ ਦੇ ਮਾਲੀਆਂ ਨੂੰ ਸੇਬ ਦੀਆਂ ਪੇਟੀਆਂ ਮੰਡੀਆਂ ਤੱਕ ਪਹੁੰਚਾਉਣ ’ਚ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਪੁਲ ਨਿਰਮਾਣ ’ਚ ਯਾਤਰੀ ਸਬ-ਡਵੀਜ਼ਨ ਭਾਵਾਨਗਰ ਦੇ ਇੰਜੀਨੀਅਰ ਭੀਮ ਸੇਨ ਨੇਗੀ ਦੀ ਅਗਵਾਈ ’ਚ 11 ਮੈਂਬਰਾਂ ਦੀ ਟੀਮ ਬਣਾਈ ਗਈ ਸੀ। ਜ਼ਿਸ ਨੂੰ ਕੱਲ ਯਾਨੀ ਸੋਮਵਾਰ ਸ਼ਾਮ ਬਟਸੇਰੀ ਪਿੰਡ ਦੇ ਦੇਵਤਾ ਬਦਰੀ ਨਾਰਾਇਣ ਅਤੇ ਵਿਸ਼ਨੂੰ ਨਾਰਾਇਣ ਦੀ ਪੂਜਾ ਤੋਂ ਬਾਅਦ ਪੁਲ ’ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਕੀਤੀ ਗਈ। ਇਸ ਮੌਕੇ ਐੱਸ.ਈ ਲੋਕ ਨਿਰਮਾਣ ਵਿਭਾਗ ਰਾਮਪੁਰ ਪਾਸੰਗ ਨੇਗੀ ਵੀ ਮੌਜੂਦ ਰਹੇ। ਪ੍ਰਧਾਨ ਬਟਸੇਰੀ ਪ੍ਰਦੀਪ ਨੇਗੀ, ਉੱਪ ਪ੍ਰਧਾਨ ਚੰਦਰਿਕਾ ਨੇਗੀ ਅਤੇ ਹੋਰ ਪਿੰਡ ਵਾਸੀਆਂਨੇ ਇਸ ਲਈ ਪ੍ਰਦੇਸ਼ ਸਰਕਾਰ ਦਾ ਧੰਨਵਾਦ ਕੀਤਾ। ਐੱਸ.ਈ. ਲੋਕ ਨਿਰਮਾਣ ਵਿਭਾਗ ਰਾਮਪੁਰ ਪਾਸੰਗ ਨੇਗੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪੁਲ ਨੂੰ ਬਣਾ ਕੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ; ਦੇਸ਼ ’ਚ ਸਤੰਬਰ ਮਹੀਨੇ ਪੈ ਸਕਦੈ ਆਮ ਨਾਲੋਂ ਵੱਧ ਮੀਂਹ
NEXT STORY