ਨਵੀਂ ਦਿੱਲੀ- ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (BBC) ਇੰਡੀਆ ਖ਼ਿਲਾਫ਼ ਇਨਫੋਰਸਮੈਟ ਡਾਇਰੈਕਟੋਰੇਟ (ED) ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਬ੍ਰਿਟਿਸ਼ ਸਮਾਚਾਰ ਸਮੂਹ ਨਾਲ ਜੁੜੀ ਸੰਸਥਾ ਖ਼ਿਲਾਫ਼ ਵਿਦੇਸ਼ੀ ਮੁਦਰਾ ਨਿਯਮ ਦੇ ਨਿਯਮਾਂ ਦੇ ਉਲੰਘਣ ਦੇ ਦੋਸ਼ 'ਚ ਦਰਜ ਕੀਤਾ ਗਿਆ ਹੈ। ਵਿਦੇਸ਼ੀ ਫੰਡਿੰਗ ਵਿਚ ਬੇਨਿਯਮੀਆਂ ਦੇ ਦੋਸ਼ਾਂ ਵਿਚ BBC ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਬ੍ਰਿਟਿਸ਼ ਪ੍ਰਸਾਰਕ ਖ਼ਿਲਾਫ਼ ਭਾਰਤੀ ਏਜੰਸੀ ਨੇ ਕਾਰਵਾਈ ਕੀਤੀ ਹੈ। ਇਸ ਤੋਂ ਪਹਿਲਾਂ ਫਰਵਰੀ 'ਚ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ BBC ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ 'ਤੇ ਛਾਪੇਮਾਰੀ ਵੀ ਕੀਤੀ ਸੀ।
ਦੱਸਣਯੋਗ ਹੈ ਕਿ BBC ਨੇ ਹਾਲ ਹੀ ਵਿਚ 'The Modi Question' ਨਾਂ ਤੋਂ ਇਕ ਵਿਵਾਦਪੂਰਨ ਡਾਕੂਮੈਂਟਰੀ ਤਿਆਰ ਕੀਤੀ ਸੀ। ਇਸ 'ਤੇ ਰੋਕ ਲਾ ਦਿੱਤੀ ਗਈ ਸੀ। ਇਸ ਡਾਕੂਮੈਂਟਰੀ ਵਿਚ BBC ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕੀਤੇ ਜਾਣ ਦਾ ਦੋਸ਼ ਹੈ। ਦਰਅਸਲ ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੂਬੇ ਦੇ ਤਤਕਾਲੀਨ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਹੈ। ਇਸ ਤੋਂ ਬਾਅਦ BBC ਵਲੋਂ ਇਸ ਤਰ੍ਹਾਂ ਦੀ ਡਾਕੂਮੈਂਟਰੀ ਤਿਆਰ ਕੀਤੇ ਜਾਣ ਦਾ ਵਿਰੋਧ ਕੀਤਾ।
ਮੇਲ, ਐਕਸਪ੍ਰੈੱਸ ਟ੍ਰੇਨਾਂ ’ਚ ਦਿਵਿਆਂਗਜਨਾਂ ਲਈ ਹੇਠਲੀ ਸੀਟ ਨਿਰਧਾਰਤ ਕੀਤੀ
NEXT STORY