ਭੋਪਾਲ — ਸ਼ਾਜਾਪੁਰ ਜ਼ਿਲੇ ਦੇ ਪਿੰਡ 'ਚ ਹਜ਼ਾਰਾਂ ਕੁਇੰਟਲ ਸੜਿਆ ਹੋਇਆ ਪਿਆਜ਼ ਪਿੰਡ ਦੇ ਕਿਨਾਰੇ ਬਣੇ ਤਲਾਬਾਂ 'ਚ ਬਹਾ ਦਿੱਤਾ ਗਿਆ। ਇਸ 'ਚ ਪਿੰਡ ਵਾਲਿਆਂ ਨੂੰ ਕਈ ਤਰ੍ਹਾਂ ਦੀ ਸਿਹਤ ਨਾਲ ਜੁੜੀ ਪਰੇਸ਼ਾਨੀ ਹੋਈ ਤਾਂ ਪਿੰਡ ਵਾਲਿਆਂ ਨੇ ਇਸ ਦੀ ਸ਼ਿਕਾਇਤ ਪ੍ਰਸ਼ਾਸਨ ਨੂੰ ਕੀਤੀ ਹੈ। ਪਿਆਜ਼ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਘੱਟ ਕੀਮਤ ਦੀ ਮਾਰ ਨਾਲ ਸਰਕਾਰ ਨੇ 10 ਲੱਖ ਕੁਇੰਟਲ ਪਿਆਜ਼ ਖਰੀਦ ਤਾਂ ਲਏ ਪਰ ਇਸ ਨੂੰ ਵੇਚਣ ਲਈ ਕੋਈ ਰਾਹ ਨਹੀਂ ਲੱਭ ਰਿਹਾ। 4 ਰੁਪਏ ਕਿਲੋਂ 'ਚ ਵੀ ਲੋਕ ਇਸ ਨੂੰ ਨਹੀਂ ਖਰੀਦ ਰਹੇ। ਹੁੱਣ ਤੱਕ ਸਿਰਫ 85 ਹਜ਼ਾਰ ਕੁਇੰਟਲ ਪਿਆਜ਼ ਵੇਚੇ ਗਏ ਹਨ। ਇਸ ਨੂੰ ਦੇਖਦੇ ਹੋਏ ਸਰਕਾਰ ਗਰੀਬਾਂ ਨੂੰ 1 ਜਾਂ 2 ਰੁਪੇ ਕਿਲੋਂ ਪਿਆਜ਼ ਵੇਚਣ ਦੀ ਤਿਆਰੀ 'ਚ ਹੈ, ਪਰ ਸਰਕਾਰ ਦੀ ਇਹ ਤਿਆਰੀ ਵੀ ਬੇਅਸਰ ਸਾਬਤ ਹੋ ਰਹੀ ਹੈ ਕਿਉਂ ਕਿ ਗੋਦਾਮਾਂ 'ਚ ਰੱਖਿਆ ਪਿਆਜ਼ ਹੁੱਣ ਸੱੜਨ ਲੱਗਾ ਹੈ। ਸੂਤਰਾਂ ਮੁਤਾਬਕ ਰਾਜ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਮਾਰਕਫੈਡ) ਨੂੰ ਪਿਆਜ਼ ਖਰੀਦਣ ਤੋਂ ਜ਼ਿਆਦਾ ਸਮੱਸਿਆ ਇਸ ਨੂੰ ਸਟੋਰ ਕਰਨ 'ਚ ਆ ਰਹੀਂ ਹੈ। ਸਰਕਾਰ ਦੇ ਕੋਲ ਪਿਆਜ਼ ਦੀ ਸਟੋਰੇਜ਼ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਇਸ ਕਾਰਣ ਪਿਆਜ਼ ਲਗਾਤਾਰ ਖਰਾਬ ਹੋ ਰਿਹਾ ਹੈ। ਇਸ ਨੂੰ ਦੇਖਦੇ ਸਰਕਾਰ ਨੇ ਪਹਿਲਾਂ ਕੰਟੀਨਾਂ, ਹੌਸਟਲਾਂ ਅਤੇ ਜੇਲਾਂ ਸਮੇਤ ਕਈ ਥਾਂਵਾ 'ਤੇ ਪਿਆਜ਼ ਭੇਜਣ ਦੀ ਕੋਸ਼ਿਸ਼ ਕੀਤੀ ਪਰ ਇਹ ਕਦਮ ਵੀ ਬੇਅਸਰ ਸਾਬਤ ਹੋਇਆ। ਇਹੀਂ ਕਾਰਨ ਹੈ ਕਿ ਸਰਕਾਰ ਨੇ ਇਸ ਪਿਆਜ਼ ਨੂੰ ਰਾਸ਼ਨ ਦੁਕਾਨਾਂ 'ਤੇ ਬੀ. ਪੀ. ਐੱਲ. ਅਤੇ ਅੰਤੋਦਿਆ ਕਾਰਡਧਾਰਕਾਂ ਨੂੰ 1 ਜਾਂ 2 ਰੁਪਏ ਕਿਲੋ 'ਚ ਵੇਚਣ ਦੀ ਰਣਨੀਤੀ ਬਣਾਈ ਹੈ। ਪਰ ਸਰਕਾਰ ਦੀ ਇਹ ਰਣਨੀਤੀ ਵੀ ਕੰਮ ਨਹੀਂ ਕਰ ਰਹੀਂ ਅਤੇ ਪਿਆਜ਼ ਸੱੜਨ ਲਗੇ ਹਨ ਅਤੇ ਇਨ੍ਹਾਂ ਸੱੜੇ ਹੋਏ ਪਿਆਜ਼ਾਂ ਨੂੰ ਟਿਕਾਣੇ ਲਾਉਣ ਲਈ ਪਿੰਡ ਦੇਹਾਤ ਦੇ ਨੇੜੇ ਬਣੀਆ ਖੱਢਾ 'ਚ ਪਿਆਜ਼ ਸੁੱਟੇ ਜਾ ਰਹੇ ਹਨ ਜਿਵੇਂ ਸ਼ਾਜ਼ਪੁਰ ਜ਼ਿਲੇ 'ਚ ਦੇਖਣ ਨੂੰ ਮਿਲ ਰਿਹਾ ਹੈ।
ਹਸਪਤਾਲ ਲਿਜਾਉਣ ਦੀ ਬਜਾਏ ਨੌਜਵਾਨ ਨੂੰ ਹੋਸ਼ 'ਚ ਲਿਆਉਣ ਲਈ ਪੁਲਸ ਨੇ ਅਪਣਾਇਆ ਇਹ ਤਰੀਕਾ (ਦੇਖੋ ਤਸਵੀਰਾਂ)
NEXT STORY