ਮੁਜ਼ੱਫਰਨਗਰ- ਵਿਆਹ ਤੋਂ ਪਹਿਲਾਂ ਬਿਊਟੀ ਪਾਰਲਰ 'ਚ ਤਿਆਰ ਹੋਣ ਗਈ ਲਾੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ। ਦਰਅਸਲ ਜਿਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ ਉਹ ਕੁੜੀ ਜ਼ਿੰਦਾ ਨਿਕਲੀ ਅਤੇ ਉਸ ਦੇ ਆਪਣੀ ਦੋਸਤ ਨਾਲ ਸਮਲਿੰਗੀ ਸੰਬੰਧ ਦੀ ਗੱਲ ਸਾਹਮਣੇ ਆਈ। ਦਰਅਸਲ ਮੰਗਲਵਾਰ ਰਾਤ ਨੂੰ ਝਾਂਸੀ ਦੀ ਡਾਕਟਰ ਦਾ ਮੁਜ਼ੱਫਰਨਗਰ ਦੇ ਭੋਪਾ ਰੋਡ ਸਥਿਤ ਨਾਥ ਫਾਰਮਸ 'ਚ ਵਿਆਹ ਹੋਣਾ ਸੀ। ਇੱਥੇ ਲਾੜਾ ਅਤੇ ਲਾੜੀ ਦੋਵੇਂ ਪੱਖ ਇਕੱਠੇ ਹੋ ਗਏ ਸਨ। ਘਰ 'ਚ ਖੁਸ਼ੀ ਦਾ ਮਾਹੌਲ ਸੀ। ਸ਼ਾਮ ਦੇ ਸਮੇਂ ਲਾੜੀ ਬਣੀ ਡਾਕਟਰ ਸ਼ਹਿਰ ਦੇ ਬਿਊਟੀ ਪਾਰਲਰ ਤਿਆਰ ਹੋਣ ਚਲੀ ਗਈ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਉੱਥੇ ਪਤਾ ਲੱਗਾ ਕਿ ਕੁੜੀ ਆਪਣੇ ਦੋਸਤ ਨਾਲ ਦੌੜ ਗਈ ਸੀ। ਇਸ ਤੋਂ ਬਾਅਦ ਕੁੜੀ ਪੱਖ ਦੇ ਲੋਕਾਂ ਨੇ ਅਫਵਾਹ ਫੈਲਾ ਦਿੱਤੀ ਕਿ ਕੁੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਝਾਂਸੀ ਦੀ ਰਹਿਣ ਵਾਲੀ ਹੋਮਿਓਪੈਥੀ ਡਾਕਟਰ ਦਾ ਝਾਂਸੀ ਦੀ ਹੀ ਇਕ ਕੁੜੀ ਨਾਲ ਸਮਲਿੰਗੀ ਸੰਬੰਧ ਸਨ। ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਨੂੰ ਵੀ ਸੀ ਪਰ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇੱਥੇ ਜਦੋਂ ਡਾਕਟਰ ਦਾ ਵਿਆਹ ਹੋਇਆ ਤਾਂ ਉਸ ਨੇ ਆਪਣੀ ਮਹਿਲਾ ਸਾਥੀ ਨਾਲ ਦੌੜਣ ਦੀ ਯੋਜਨਾ ਬਣਾ ਲਈ। ਇਸ ਤੋਂ ਬਾਅਦ ਇਹ ਬਿਊਟੀ ਪਾਰਲਰ ਤੋਂ ਹੀ ਆਪਣੀ ਸਮਲਿੰਗੀ ਸਾਥੀ ਨਾਲ ਫਰਾਰ ਹੋ ਗਈ। ਡਾਕਟਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਆਹ ਦੇ ਚਾਰ ਦਿਨ ਪਹਿਲੇ ਡਾਕਟਰ ਮੁਜ਼ੱਫਰਨਗਰ ਪਹੁੰਚ ਗਈ ਸੀ। ਉਸ ਦੇ ਪਿੱਛੇ ਉਸ ਦੀ ਸਮਲਿੰਗੀ ਸਾਥੀ ਵੀ ਇਕ ਹੋਟਲ 'ਚ ਰੁਕੀ ਸੀ। ਇਸ ਦੌਰਾਨ ਦੋਵੇਂ ਉੱਥੇ ਮਿਲਦੀਆਂ ਵੀ ਰਹੀਆਂ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁੰਡੇ ਦਾ ਕਿਰਦਾਰ ਨਿਭਾ ਰਹੀ ਕੁੜੀ ਵਿਆਹ ਦੇ ਇਕ ਦਿਨ ਪਹਿਲੇ ਉਨ੍ਹਾਂ ਨੂੰ ਦਿੱਸੀ ਵੀ ਸੀ ਪਰ ਕਿਸੇ ਨੂੰ ਅਜਿਹਾ ਨਹੀਂ ਲੱਗਾ ਕਿ ਉਹ ਦੋਵੇਂ ਇਸ ਤਰ੍ਹਾਂ ਦਾ ਕਦਮ ਚੁੱਕਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਵਾਰ ਟੁੱਟਣਗੇ ਗਰਮੀ ਦੇ ਸਾਰੇ ਰਿਕਾਰਡ! ਹੁਣ ਤੋਂ ਹੀ ਦਿਸਣ ਲੱਗਿਆ ਅਸਰ
NEXT STORY