ਨਵੀਂ ਦਿੱਲੀ : ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ ਲਈ ਸ਼ਨੀਵਾਰ ਨੂੰ 13 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਉਮੀਦਵਾਰਾਂ ਦੀ ਸੂਚੀ ਵਿੱਚ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਨੇਤਾ ਨੇਪਾਲ ਮਹਤੋ ਦਾ ਨਾਮ ਵੀ ਸ਼ਾਮਿਲ ਹੈ ਜੋ ਆਪਣੀ ਮੌਜੂਦਾ ਸੀਟ ਬਾਘਮੁੰਡੀ ਤੋਂ ਚੋਣ ਲੜਣਗੇ। ਕਾਂਗਰਸ ਪੱਛਮੀ ਬੰਗਾਲ ਵਿੱਚ ਵਾਮ ਦਲਾਂ ਅਤੇ ਇੰਡੀਅਨ ਸੈਕਿਉਲਰ ਫਰੰਟ ਦੇ ਨਾਲ ਮਿਲਕੇ ਚੋਣ ਲੜ ਰਹੀ ਹੈ।
ਗੱਠਜੋੜ ਵਿੱਚ ਬਣੀ ਸਹਿਮਤੀ ਮੁਤਾਬਕ, ਕਾਂਗਰਸ 2016 ਦੀ ਤਰ੍ਹਾਂ ਇਸ ਵਾਰ ਵੀ 92 ਸੀਟਾਂ 'ਤੇ ਚੋਣ ਲੜੇਗੀ। ਪੱਛਮੀ ਬੰਗਾਲ ਵਿੱਚ ਅੱਠ ਪਣਾਵਾਂ ਵਿੱਚ ਵੋਟਾਂ ਪੈਣਗੀਆਂ। ਰਾਜ ਵਿੱਚ 27 ਮਾਰਚ, 1 ਅਪ੍ਰੈਲ, 6 ਅਪ੍ਰੈਲ, 10 ਅਪ੍ਰੈਲ, 17 ਅਪ੍ਰੈਲ, 22 ਅਪ੍ਰੈਲ, 26 ਅਪ੍ਰੈਲ ਅਤੇ 29 ਅਪ੍ਰੈਲ ਨੂੰ ਵੱਖ-ਵੱਖ ਖੇਤਰਾਂ ਵਿੱਚ ਵੋਟ ਪਾਏ ਜਾਣਗੇ। ਇਸ ਤੋਂ ਪਹਿਲਾਂ ਬੀਜੇਪੀ ਨੇ ਵੀ ਬੰਗਾਲ ਵਿਧਾਨਸਭਾ ਚੋਣਾਂ ਲਈ ਆਪਣੀ ਸੂਚੀ ਜਾਰੀ ਕੀਤੀ ਸੀ। ਬੀਜੇਪੀ ਨੇ ਪਹਿਲੀ ਸੂਚੀ ਵਿੱਚ ਕੁਲ 57 ਸੀਟਾਂ ਲਈ ਉਮੀਦਵਾਰ ਐਲਾਨ ਕੀਤੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕਰਨਾਟਕ ਸੀ.ਡੀ. ਕਾਂਡ: ਸਰਕਾਰ ਦੇ 6 ਮੰਤਰੀਆਂ ਦਾ ਕੀਤਾ ਅਦਾਲਤ ਦਾ ਰੂਖ
NEXT STORY