ਨਵੀਂ ਦਿੱਲੀ (ਏਜੰਸੀਆਂ) - ਪੱਛਮੀ ਬੰਗਾਲ ਦੇ ਇਤਿਹਾਸ ’ਚ ਪਹਿਲੀ ਵਾਰ ਭਾਜਪਾ ਸਰਕਾਰ ਬਣਨ ਵਾਲੀ ਹੈ। ਭਾਜਪਾ ਦੇ ਸੂਬਾਈ ਪ੍ਰਧਾਨ ਸਮਿਕ ਭੱਟਾਚਾਰੀਆ ਅਨੁਸਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 9 ਮਈ ਨੂੰ ਹੋਵੇਗਾ। ਉਸ ਦਿਨ ਰਬਿੰਦਰਨਾਥ ਟੈਗੋਰ ਦਾ ਜਨਮ ਦਿਨ ਵੀ ਹੈ। ਭਾਜਪਾ ਨੇ ਬੰਗਾਲ ’ਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਕੇਂਦਰੀ ਮੰਤਰੀ ਜੇ.ਪੀ. ਨੱਡਾ ਨੂੰ ਆਸਾਮ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਪੁਲਸ ਵਾਲਿਆਂ ਦੀ ਸਕਾਰਪੀਓ ਨਾਲ ਵੱਡਾ ਹਾਦਸਾ, ਉੱਡੇ ਪਰਖੱਚੇ, 5 ਮੁਲਾਜ਼ਮਾਂ ਦੀ ਮੌਤ
ਪਾਰਟੀ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਆਸਾਮ ’ਚ ਭਾਜਪਾ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਸਹਿ-ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੂੰ ਪੱਛਮੀ ਬੰਗਾਲ ਲਈ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋਮਵਾਰ ਵਿਧਾਨ ਸਭਾ ਚੋਣਾਂ ਦੇ ਐਲਾਨੇ ਗਏ ਨਤੀਜਿਆਂ ’ਚ ਭਾਜਪਾ ਨੇ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਸੀ ਤੇ ਆਸਾਮ ’ਚ ਲਗਾਤਾਰ ਤੀਜੀ ਵਾਰ ਜਿੱਤ ਹਾਸਲ ਕੀਤੀ।
ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ
ਤਾਮਿਲਨਾਡੂ ਤੇ ਕੇਰਲ ’ਚ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼
ਅਦਾਕਾਰ ਵਿਜੇ ਦੀ ਤਮਿਲਗਾ ਵੇਤਰੀ ਕਰਗਮ (ਟੀ. ਵੀ. ਕੇ.) ਪਾਰਟੀ ਦੇ ਵਿਧਾਨ ਸਭਾ ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ ਨਾਲ ਤਾਮਿਲਨਾਡੂ ’ਚ ਸਰਕਾਰ ਬਣਾਉਣ ਸੰਬੰਧੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਟੀ. ਵੀ. ਕੇ. ਨੇ 234 ਮੈਂਬਰੀ ਸੂਬਾਈ ਵਿਧਾਨ ਸਭਾ ’ਚ 108 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਤੋਂ 10 ਘੱਟ ਹਨ। ਵਿਜੇ ਨੇ ਰਾਜਪਾਲ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦੇ ਹੋਏ ਇਕ ਚਿੱਠੀ ਲਿਖੀ ਹੈ। ਪਾਰਟੀ ਵੱਲੋਂ ਰਾਜਪਾਲ ਨੂੰ ਭੇਜੇ ਗਏ ਈਮੇਲ ’ਚ ਵਿਜੇ ਨੇ ਕਿਹਾ ਕਿ ਕਿਉਂਕਿ ਟੀ. ਵੀ. ਕੇ. ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਇਸ ਲਈ ਉਸ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਟੀ. ਵੀ. ਕੇ. ਦੇ ਸੂਤਰਾਂ ਅਨੁਸਾਰ ਪਾਰਟੀ ਨੇ ਹਾਊਸ ’ਚ ਆਪਣਾ ਬਹੁਮਤ ਸਾਬਤ ਕਰਨ ਲਈ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ।
ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਚੋਰੀ! ਯਾਤਰੀ ਦਾ ਖੁੱਲ੍ਹਾ ਮਿਲਿਆ ਬੈਗ, ਮਹਿੰਗੀ ਘੜੀ ਤੇ ਪਰਫਿਊਮ ਗ਼ਾਇਬ
ਇਕ ਅਧਿਕਾਰੀ ਨੇ ਕਿਹਾ ਕਿ ਜੇ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰਦੀ ਤਾਂ ਰਾਜਪਾਲ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਕਰਦੇ ਹਨ। ਇਸ ਦੌਰਾਨ ਕੇਰਲ ’ਚ ਕਾਂਗਰਸ ਦੀ ਅਗਵਾਈ ਵਾਲੇ ਯੂ. ਡੀ. ਐੱਫ. ਦੀ ਭਾਰੀ ਜਿੱਤ ਤੋਂ ਇਕ ਦਿਨ ਬਾਅਦ ਗੱਠਜੋੜ ਅੰਦਰ ਖੁਸ਼ੀ, ਰਾਹਤ ਅਤੇ ਉਮੀਦ ਦੀ ਲਹਿਰ ਹੈ। ਨਵੀਂ ਸਰਕਾਰ ਦੇ ਗਠਨ ਬਾਰੇ ਚਰਚੇ ਸ਼ੁਰੂ ਹੋ ਗਏ ਹਨ। ਸੀਨੀਅਰ ਨੇਤਾਵਾਂ ਲਈ ਇਹ ਜਿੱਤ ਸਿਰਫ਼ ਸਿਅਾਸੀ ਹੀ ਨਹੀਂ , ਭਾਵਨਾਤਮਕ ਵੀ ਹੈ। ਉਨ੍ਹਾਂ ’ਚੋਂ ਬਹੁਤਿਆਂ ਨੇ ਇਸ ਨੂੰ ‘ਲੋਕਾਂ ਦੇ ਭਰੋਸੇ ਦੀ ਵਾਪਸੀ’ ਦੇ ਪਲ ਵਜੋਂ ਦਰਸਾਇਆ ਹੈ। ਕਾਂਗਰਸ ਦੀ ਕੇਰਲ ਇਕਾਈ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਤਿੰਨ ਮੁੱਖ ਦਾਅਵੇਦਾਰ ਹਨ। ਇਨ੍ਹਾਂ ’ਚ ਵਿਰੋਧੀ ਧਿਰ ਦੇ ਨੇਤਾ ਵੀ. ਡੀ. ਸਤੀਸਨ, ਸੀਨੀਅਰ ਨੇਤਾ ਰਮੇਸ਼ ਚੇਨੀਥਲਾ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਹਨ।
ਇਹ ਵੀ ਪੜ੍ਹੋ - Rain Alert: ਗੜ੍ਹੇਮਾਰੀ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ! 15 ਸੂਬਿਆਂ 'ਚ ਆਰੇਂਜ ਤੇ ਯੈਲੋ ਅਲਰਟ ਜਾਰੀ
ਰੰਗਾਸਾਮੀ ਪੰਜਵੀਂ ਵਾਰ ਬਣ ਸਕਦੇ ਹਨ ਪੁਡੂਚੇਰੀ ਦੇ ਮੁੱਖ ਮੰਤਰੀ
ਸ਼ਾਂਤ ਅਤੇ ਨਰਮ ਸੁਭਾਅ ਵਾਲੇ ਐੱਨ. ਰੰਗਾਸਾਮੀ ਪੰਜਵੀਂ ਵਾਰ ਪੁਡੂਚੇਰੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਦੀ ਪਾਰਟੀ ਏ. ਅਾਈ. ਐੱਨ. ਅਾਰ. ਸੀ.ਦੀ ਅਗਵਾਈ ਵਾਲੀ ਰਾਜਗ ਨੇ ਕੇਂਦਰ ਸ਼ਾਸਤ ਪ੍ਰਦੇਸ਼ ’ਚ ਹੋਈਆਂ ਚੋਣਾਂ ’ਚ ਭਾਰੀ ਜਿੱਤ ਹਾਸਲ ਕੀਤੀ। ਪਾਰਟੀ ਨੇ 16 ਸੀਟਾਂ ’ਚੋਂ 12 ਜਿੱਤੀਆਂ। ਭਾਰਤੀ ਜਨਤਾ ਪਾਰਟੀ ਨੇ 10 ’ਚੋਂ 4 ਜਿੱਤੀਆਂ। ਰਾਸ਼ਟਰੀ ਜਮਹੂਰੀ ਗੱਠਜੋੜ ਦੇ ਹੋਰ ਭਾਈਵਾਲਾਂ ਆਲ ਇੰਡੀਆ ਅੰਨਾ ਡੀ. ਐੱਮ. ਕੇ. ਤੇ ਲਾਚੀਆ ਜਨਨਯਗਾ ਕਾਚੀ ਨੇ ਇਕ-ਇਕ ਸੀਟ ਜਿੱਤੀ। ਗੱਠਜੋੜ ਕੋਲ 30 ਮੈਂਬਰੀ ਵਿਧਾਨ ਸਭਾ ’ਚ 18 ਸੀਟਾਂ ਹਨ ਜੋ ਸਰਕਾਰ ਬਣਾਉਣ ਲਈ ਲੋੜੀਂਦੀ 16 ਦੀ ਗਿਣਤੀ ਤੋਂ 2 ਵੱਧ ਹਨ। ਇਸ ਤੋਂ ਇਲਾਵਾ ਤਿੰਨ ਨਾਮਜ਼ਦ ਮੈਂਬਰ ਵੀ ਹਨ।
ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗ੍ਰੇਟ ਨਿਕੋਬਾਰ ਪ੍ਰਾਜੈਕਟ– ਭਾਰਤ ਦੀ ਨਵੀਂ ਸਮੁੰਦਰੀ ਰਣਨੀਤੀ
NEXT STORY