ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈ-ਸੰਜੀਵਨੀ ਯੋਜਨਾ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਇਸ ਡਿਜੀਟਲ ਸਿਹਤ ਸੇਵਾ ਰਾਹੀਂ ਦੇਸ਼ ਵਿੱਚ ਹੁਣ ਤੱਕ ਕਰੀਬ 50 ਕਰੋੜ ਟੈਲੀ-ਕੰਸਲਟੇਸ਼ਨ ਕੀਤੇ ਗਏ, ਜਿਸ ਨਾਲ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਤੱਕ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਪਹੁੰਚਾ ਕੇ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ ਬਣਾਇਆ ਗਿਆ ਹੈ। "ਮਨ ਕੀ ਬਾਤ" ਵਿੱਚ ਪੀਐੱਮ ਮੋਦੀ ਨੇ ਈ-ਸੰਜੀਵਨੀ ਯੋਜਨਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਡਿਜੀਟਲ ਸਿਹਤ ਸੇਵਾ ਰਾਹੀਂ ਦੇਸ਼ ਵਿੱਚ ਹੁਣ ਤੱਕ ਲਗਭਗ 50 ਕਰੋੜ ਟੈਲੀ-ਕੰਸਲਟੇਸ਼ਨ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਚਾਕਲੇਟ ਖ਼ਾਣ ਦੇ ਸ਼ੌਕੀਨ ਹੋ ਜਾਓ ਸਾਵਧਾਨ ! ਬੰਦ ਪੈਕੇਟ 'ਚੋਂ ਨਿਕਲੇ ਜ਼ਿੰਦਾ ਕੀੜੇ ਤੇ ਆਂਡੇ
ਉਨ੍ਹਾਂ ਕਿਹਾ ਕਿ ਇਹ ਅੰਕੜਾ ਤਕਨਾਲੋਜੀ ਦੀ ਸ਼ਕਤੀ, ਡਾਕਟਰਾਂ ਦੇ ਸਮਰਪਣ ਅਤੇ ਦੇਸ਼ ਵਾਸੀਆਂ ਦੇ ਵਿਸ਼ਵਾਸ ਦੀ ਇੱਕ ਚਮਕਦਾਰ ਉਦਾਹਰਣ ਹੈ। ਈ-ਸੰਜੀਵਨੀ ਨੇ ਦੂਰ-ਦੁਰਾਡੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲਿਆ ਕੇ ਸਿਹਤ ਸੰਭਾਲ ਨੂੰ ਵਧੇਰੇ ਪਹੁੰਚਯੋਗ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਇੱਕ ਮੁੱਖ ਵਿਸ਼ੇਸ਼ਤਾ ਨਵੀਂ ਤਕਨਾਲੋਜੀ ਨੂੰ ਤੇਜ਼ੀ ਨਾਲ ਅਪਣਾਉਣਾ ਅਤੇ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਇਸਦਾ ਏਕੀਕਰਨ ਹੈ। ਈ-ਸੰਜੀਵਨੀ ਯੋਜਨਾ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਤਕਨਾਲੋਜੀ ਦੇ ਪ੍ਰਭਾਵਸ਼ਾਲੀ ਉਪਯੋਗ ਦੀ ਇੱਕ ਪ੍ਰਮੁੱਖ ਉਦਾਹਰਣ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਪਰਿਵਾਰ ਦੀ ਮਾਂ ਚਿੰਤਪੂਰਨੀ ਨੇ ਪੂਰੀ ਕੀਤੀ ਮਨੋਕਾਮਨਾ! ਚੜ੍ਹਾਇਆ 1.5 ਕਿਲੋ ਚਾਂਦੀ ਦਾ ਛਤਰ
ਉਨ੍ਹਾਂ ਕਿਹਾ ਕਿ ਇਸ ਸੇਵਾ ਦਾ ਵਿਸ਼ਾਲ ਨੈੱਟਵਰਕ ਹੁਣ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚ ਗਿਆ ਅਤੇ ਲੋੜਵੰਦ ਮਰੀਜ਼ ਸਥਾਨਕ ਸਿਹਤ ਕਰਮਚਾਰੀਆਂ ਰਾਹੀਂ ਮਾਹਰ ਡਾਕਟਰਾਂ ਤੋਂ ਸਲਾਹ ਲੈ ਰਹੇ ਹਨ। ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਬਾਰਾਤੰਗ ਟਾਪੂ ਦੇ ਜਾਰਵਾ ਕਬੀਲੇ ਦੇ ਇੱਕ ਬੱਚੇ ਓਹੋ-ਤਹਾਨੇ ਦੀ ਉਦਾਹਰਣ ਦਿੰਦੇ ਉਨ੍ਹਾਂ ਕਿਹਾ ਕਿ ਉਹ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ ਤੋਂ ਪੀੜਤ ਸੀ।
ਇਹ ਵੀ ਪੜ੍ਹੋ : 'ਨੀਲਾ ਡਰੰਮ' ਕਾਂਡ ਵਾਲੀ ਮੁਸਕਾਨ ਦੀ ਧੀ ਨੂੰ ਗੋਦ ਲਏਗਾ ਮੁੰਬਈ ਦਾ ਇਹ ਇਨਫਲੁਐਂਸਰ, ਕੋਰਟ 'ਚ ਦਿੱਤੀ ਅਰਜ਼ੀ
ਸਥਾਨਕ ਸਿਹਤ ਕਰਮਚਾਰੀਆਂ ਨੇ ਈ-ਸੰਜੀਵਨੀ ਰਾਹੀਂ ਮਾਹਰ ਡਾਕਟਰਾਂ ਨਾਲ ਸੰਪਰਕ ਕੀਤਾ। ਜਾਂਚ ਵਿਚ ਬੱਚੇ ਨੂੰ ਨਮੂਨੀਆ ਹੋਣ ਦਾ ਪਤਾ ਲੱਗਿਆ ਅਤੇ ਮਾਹਿਰ ਡਾਕਟਰ ਦੀ ਨਿਗਰਾਨੀ ਹੇਠ ਇਲਾਜ ਸ਼ੁਰੂ ਕਰਨ ਤੋਂ ਬਾਅਦ ਉਸਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ। ਸ਼੍ਰੀ ਮੋਦੀ ਨੇ ਲਕਸ਼ਦੀਪ ਦੇ ਕਲਪੇਨੀ ਵਿੱਚ ਇੱਕ 60 ਸਾਲਾ ਔਰਤ ਕੁੰਨਹੀ ਕੋਇਆ ਦਾ ਵੀ ਜ਼ਿਕਰ ਕੀਤਾ, ਜਿਸਦੀ ਸਿਹਤ ਅਚਾਨਕ ਵਿਗੜ ਗਈ। ਈ-ਸੰਜੀਵਨੀ ਰਾਹੀਂ, ਸਮੁੰਦਰ ਪਾਰ, ਕਵਾਰੱਤੀ ਦੇ ਇੱਕ ਤਜਰਬੇਕਾਰ ਡਾਕਟਰ ਨਾਲ ਸੰਪਰਕ ਕੀਤਾ ਗਿਆ। ਡਾਕਟਰ ਨੇ ਸਥਾਨਕ ਮੈਡੀਕਲ ਟੀਮ ਨੂੰ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕੀਤਾ, ਜਿਸ ਨਾਲ ਕੁੰਨਹੀ ਕੋਯਾ ਨੂੰ ਰਾਹਤ ਮਿਲੀ।
ਇਹ ਵੀ ਪੜ੍ਹੋ : 'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2 ਦਿਨ ਬੰਦ ਰਹਿਣਗੇ ਸਕੂਲ-ਕਾਲਜ ! ਭਿਆਨਕ ਤੂਫਾਨ ਦੀ ਭਵਿੱਖਬਾਣੀ ਮਗਰੋਂ CM ਮਾਝੀ ਨੇ ਕੀਤਾ ਐਲਾਨ
NEXT STORY