ਬੈਂਗਲੁਰੂ— ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨਾ ਸਾਡੇ ਸਾਰਿਆਂ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ। ਨਿਯਮਾਂ ਨੂੰ ਤੋੜਨ 'ਤੇ ਸਾਨੂੰ ਜੁਰਮਾਨਾ ਹੁੰਦਾ ਹੈ ਪਰ ਜੇਕਰ ਗਲਤੀ ਕੀਤੀ ਹੈ ਤਾਂ ਜੁਰਮਾਨਾ ਤਾਂ ਭਰਨਾ ਹੀ ਪਵੇਗਾ। ਜ਼ਿਆਦਾਤਰ ਜਦੋਂ ਚਲਾਨ ਕੱਟਦਾ ਹੈ ਤਾਂ ਪੁਲਸ ਵਾਲਿਆਂ ਦੇ ਸਾਹਮਣੇ ਬੰਦਾ ਹੱਥ ਵੀ ਜੋੜਦਾ ਹੈ ਪਰ ਜੁਰਮਾਨਾ ਤਾਂ ਭਰਨਾ ਹੀ ਪੈਂਦਾ ਹੈ। ਬੈਂਗਲੁਰੂ 'ਚ ਦੋ-ਪਹੀਆ ਵਾਹਨ ਚਾਲਕ ਦਾ ਇੰਨਾ ਲੰਬਾ ਚਲਾਨ ਹੋਇਆ ਕਿ ਉਹ ਚਰਚਾ 'ਚ ਬਣ ਗਿਆ ਹੈ। ਜਾਣਕਾਰੀ ਮੁਤਾਬਕ ਮਡੀਵਾਲਾ ਦੇ ਅਰੁਣ ਕੁਮਾਰ ਨੂੰ ਹੈਲਮੇਟ ਨਾ ਪਹਿਣ ਦੀ ਮਾੜੀ ਆਦਤ ਸੀ ਪਰ ਇਸ ਵਾਰ ਉਨ੍ਹਾਂ 'ਤੇ ਜਿੰਨਾ ਤਗੜਾ ਜੁਰਮਾਨਾ ਲੱਗਾ ਹੈ ਨਾ, ਉਸ ਦੇ ਹਿਸਾਬ ਨਾਲ ਹੁਣ ਉਹ ਸੁਫ਼ਨੇ 'ਚ ਵੀ ਹੈਲਮੇਟ ਦੇ ਬਿਨਾਂ ਸਕੂਟਰ ਚਲਾਉਣ ਬਾਰੇ ਸੋਚਣਗੇ ਵੀ ਨਹੀਂ। ਅਰੁਣ ਨੇ ਹੁਣ ਤੱਕ 77 ਵਾਰ ਟ੍ਰੈਫਿਕ ਨਿਯਮਾਂ ਦਾ ਉਲੰਘਣ ਕੀਤਾ ਹੈ, ਜਿਸ ਦੇ ਚੱਲਦੇ ਉਨ੍ਹਾਂ ਨੂੰ 42,500 ਰੁਪਏ ਦਾ ਚਲਾਨ ਭਰਨਾ ਹੋਵੇਗਾ।
ਇਹ ਵੀ ਪੜ੍ਹੋ: ਇਹ ਮੁਸਲਮਾਨ ਡਾਕਟਰ ਸੋਸ਼ਲ ਮੀਡੀਆ 'ਤੇ ਬਣਿਆ 'ਹੀਰੋ' ਮਹਾਰਾਸ਼ਟਰ ਦੇ ਮੰਤਰੀ ਨੇ ਆਖੀ ਇਹ ਗੱਲ
ਸਕੂਟਰ ਤੋਂ ਵੀ ਮਹਿੰਗਾ ਪਿਆ ਚਲਾਨ—
ਦੱਸਿਆ ਗਿਆ ਹੈ ਬੀਤੇ ਦਿਨੀਂ ਟ੍ਰੈਫਿਕ ਪੁਲਸ ਨੇ ਅਰੁਣ ਨੂੰ ਹੈਲਮੇਟ ਦੇ ਬਿਨਾਂ ਸਕੂਟਰ ਚਲਾਉਣ 'ਤੇ ਰੋਕਿਆ। ਅਰੁਣ ਹੈਰਾਨ ਰਹਿ ਗਿਆ, ਜਦੋਂ ਪੁਲਸ ਨੇ ਉਸ ਨੂੰ 2 ਮੀਟਰ ਲੰਬਾ ਚਲਾਨ ਫੜਾ ਦਿੱਤਾ। ਉਨ੍ਹਾਂ ਦਾ ਜੁਰਮਾਨਾ ਉਨ੍ਹਾਂ ਦੇ ਸੈਕਿੰਡ ਹੈਂਡ ਸਕੂਟਰ, ਜਿਸ ਨੂੰ ਉਨ੍ਹਾਂ ਨੇ 20 ਹਜ਼ਾਰ ਵਿਚ ਖਰੀਦਿਆ ਸੀ, ਉਸ ਤੋਂ ਵੀ ਕਾਫੀ ਜ਼ਿਆਦਾ ਹੈ। ਪੁਲਸ ਨੇ ਸਕੂਟਰ ਜ਼ਬਤ ਕਰ ਲਿਆ ਹੈ। ਹੁਣ ਅਰੁਣ ਨੇ ਜੁਰਮਾਨੇ ਦੀ ਇਸ ਮੋਟੀ ਰਕਮ ਨੂੰ ਚੁਕਾਉਣ ਲਈ ਪੁਲਸ ਤੋਂ ਸਮਾਂ ਮੰਗਿਆ ਹੈ, ਤਾਂ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰ ਸਕੇ। ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਕਿਸੇ 'ਤੇ ਇੰਨੀ ਵੱਡੀ ਰਕਮ ਦਾ ਜੁਰਮਾਨਾ ਲੱਗਿਆ ਹੋਵੇ। ਜਨਵਰੀ ਮਹੀਨੇ ਵਿਚ ਇਕ ਕਾਰ ਡਰਾਈਵਰ ਨੂੰ 27.68 ਲੱਖ ਰੁਪਏ ਦਾ ਭੁਗਤਾਨ ਕਰਨਾ ਪਿਆ ਸੀ। ਉਸ ਕੋਲ ਕਾਨੂੰਨੀ ਦਸਤਾਵੇਜ਼ਾਂ ਦੀ ਘਾਟ ਅਤੇ 2017 ਤੋਂ ਰਜਿਸਟ੍ਰੇਸ਼ਨ ਬਿਨਾਂ ਕਾਰ ਨੂੰ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੀ. ਐੱਮ. ਮੋਦੀ ਨੇ 'ਪੰਜਾਬੀ' 'ਚ ਦਿੱਤੀ ਵਧਾਈ
ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ
ਛੇੜਛਾੜ ਦਾ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਜਨਾਨੀ 'ਤੇ ਸੁੱਟਿਆ ਤੇਜ਼ਾਬ, ਹਸਪਤਾਲ 'ਚ ਦਾਖ਼ਲ
NEXT STORY