ਮੁੰਬਈ— ਦੁਨੀਆ 'ਚ ਇਨਸਾਨੀਅਤ ਅਜੇ ਵੀ ਕਿਤੇ ਨਾ ਕਿਤੇ ਜਿਊਂਦੀ ਹੈ, ਇਸ ਗੱਲ ਦੀ ਉਦਾਹਰਣ ਬਣਿਆ ਮੁਸਲਿਮ ਡਾਕਟਰ ਅਲਤਾਫ਼ ਸ਼ੇਖ। ਔਰੰਗਾਬਾਦ ਦੇ ਰਹਿਣ ਵਾਲੇ ਅਲਤਾਫ਼ ਸ਼ੇਖ ਨੇ ਸ਼ਹੀਦ ਦੀ ਮਾਂ ਦੇ ਇਲਾਜ ਕਰਨ ਲਈ ਆਪਣੀ ਫ਼ੀਸ ਨਹੀਂ ਲਈ ਹੈ। ਇਸ ਡਾਕਟਰ ਦੀ ਇਕ ਵੀਡੀਓ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਹਾਨ ਨੇ ਸ਼ੇਅਰ ਕੀਤੀ ਹੈ। ਅਸ਼ੋਕ ਚਵਹਾਨ ਵਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਟਵਿੱਟਰ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਲੋਕਾਂ ਵਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਆਪਣੇ ਟਵੀਟ 'ਚ ਅਸ਼ੋਕ ਚਵਹਾਨ ਨੇ ਹਿੰਦੂ-ਮੁਸਲਿਮ ਸ਼ਬਦ ਦਾ ਕੋਈ ਜ਼ਿਕਰ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਨੂੰ ਮਸ਼ਹੂਰ ਕਰਨ ਵਾਲੇ ਨੌਜਵਾਨ ਵਿਰੁੱਧ ਮਾਲਕ ਪੁੱਜਾ ਥਾਣੇ, ਜਾਣੋ ਕੀ ਹੈ ਵਜ੍ਹਾ
ਵੀਡੀਓ 'ਚ ਡਾਕਟਰ ਅਲਤਾਫ਼ ਬਜ਼ੁਰਗ ਬੀਬੀ ਨੂੰ ਗਲ਼ ਨਾਲ ਲਾਉਂਦੇ ਅਤੇ ਹੌਂਸਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜਿਸ ਕਾਰਨ ਬਜ਼ੁਰਗ ਭਾਵੁਕ ਹੋ ਗਈ ਹੈ। ਅਸ਼ੋਕ ਚਵਹਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਔਰੰਗਾਬਾਦ ਦੇ ਡਾਕਟਰ ਅਲਤਾਫ਼ ਸ਼ੇਖ ਇਕ ਬਜ਼ੁਰਗ ਬੀਬੀ ਦਾ ਇਲਾਜ ਕਰ ਰਹੇ ਸਨ। ਇਲਾਜ ਦੌਰਾਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇਕ ਸ਼ਹੀਦ ਜਵਾਨ ਦੀ ਮਾਂ ਹੈ, ਤਾਂ ਉਨ੍ਹਾਂ ਨੇ ਇਲਾਜ ਦੀ ਫ਼ੀਸ ਲੈਣ ਤੋਂ ਇਨਕਾਰ ਕਰ ਦਿੱਤਾ। ਅਸ਼ੋਕ ਨੇ ਕਿਹਾ ਕਿ ਇਸ ਨਿਰਮਰਤਾ ਭਾਵ ਨੂੰ ਵੇਖ ਕੇ ਮੈਂ ਖ਼ੁਦ ਡਾਕਟਰ ਨੂੰ ਦੇਸ਼ ਦੀ ਸੇਵਾ 'ਚ ਲੱਗੇ ਅਜਿਹੇ ਵੀਰਾਂ ਪ੍ਰਤੀ ਉਨ੍ਹਾਂ ਦੀ ਇਸ ਸੇਵਾ ਭਾਵਨਾ ਅਤੇ ਸੰਵੇਦਨਸ਼ੀਲਤਾ ਲਈ ਧੰਨਵਾਦ ਦਿੱਤਾ। ਇਸ ਵੀਡੀਓ ਨੂੰ 20 ਹਜ਼ਾਰ ਤੋਂ ਵਧੇਰੇ ਲਾਈਕ ਹਨ ਅਤੇ 4 ਹਜ਼ਾਰ ਲੋਕਾਂ ਨੇ ਰੀਟਵੀਟ ਕੀਤਾ ਹੈ। ਕੁਝ ਲੋਕਾਂ ਵਲੋਂ ਕੁਮੈਂਟ ਵੀ ਕੀਤੇ ਗਏ ਹਨ। ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹਰਿਆਣਾ 'ਚ ਮੁੜ ਸਾਹਮਣੇ ਆਇਆ 'ਲਵ ਜੇਹਾਦ' ਦਾ ਮਾਮਲਾ, 21 ਦਿਨਾਂ ਤੋਂ ਲਾਪਤਾ 16 ਸਾਲਾ ਕੁੜੀ
ਇਹ ਵੀ ਪੜ੍ਹੋ: ਦੀਵਾਲੀ 'ਤੇ 'ਲਾੜੀ' ਵਾਂਗ ਸਜੇਗੀ ਅਯੁੱਧਿਆ, ਰਾਮਲਲਾ ਦਾ ਦਰਬਾਰ ਦੀਵਿਆਂ ਨਾਲ ਹੋਵੇਗਾ ਜਗਮਗ
ਮੰਦਰ 'ਚ ਮੁਸਲਿਮ ਨੌਜਵਾਨਾਂ ਨੇ ਧੋਖੇ ਨਾਲ ਨਮਾਜ਼ ਪੜ੍ਹ ਤਸਵੀਰਾਂ ਕੀਤੀਆਂ ਪੋਸਟ, ਮੁਕੱਦਮਾ ਦਰਜ
NEXT STORY