ਨਵੀਂ ਦਿੱਲੀ— ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਲੋਕ ਸਭਾ 'ਚ ਸਭ ਤੋਂ ਅਹਿਮ ਚਿਟ ਫੰਡ (ਸੋਧ) ਬਿੱਲ 2019 'ਤੇ ਚਰਚਾ ਕੀਤੀ ਗਈ। ਤੀਜੇ ਦਿਨ ਇਸ ਬਿੱਲ 'ਤੇ ਚਰਚਾ ਕੀਤੀ ਗਈ। ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਚਿਟ ਫੰਡ ਬਿੱਲ 'ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਚਿਟ ਫੰਡ ਜਦੋਂ ਤਕ ਛੋਟੇ ਪੱਧਰ ਤਕ ਰਹਿੰਦਾ ਹੈ, ਲੋਕ ਇਕ-ਦੂਜੇ ਨੂੰ ਜਾਣਦੇ ਰਹਿੰਦੇ ਹਨ। ਉਦੋਂ ਤਕ ਤਾਂ ਠੀਕ ਰਹਿੰਦਾ ਹੈ ਪਰ ਜਦੋਂ ਇਹ ਕੰਪਨੀ ਪੱਧਰ 'ਤੇ ਜਾਂਦਾ ਹੈ ਅਤੇ ਪੈਸਾ ਦੋਗੁਣਾ-ਤਿੰਨ ਗੁਣਾ ਕਰਨ ਦਾ ਵਾਅਦਾ ਕੀਤਾ ਜਾਂਦਾ ਹੈ ਤਾਂ ਗੜਬੜ ਹੁੰਦੀ ਹੈ। ਇਕ ਪਿੰਡ ਦੇ 10 ਵਿਅਕਤੀਆਂ ਨੇ ਖੁਦਕੁਸ਼ੀ ਕਰ ਲਈ ਕੰਪਨੀ ਦੌੜ ਗਈ। ਅਜਿਹੇ ਵਿਚ ਮਾਮਲਿਆਂ 'ਚ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਲੋਕ ਅੱਗੇ ਤੋਂ ਪੈਸਾ ਲੈ ਕੇ ਨਾ ਦੌੜਨ।
ਭਗਵੰਤ ਮਾਨ ਨੇ ਸਖਤ ਲਹਿਜੇ 'ਚ ਕਿਹਾ ਕਿ ਗਰੀਬ ਵਿਅਕਤੀ ਦੀ ਕੌਣ ਸੁਣਦਾ ਹੈ। ਇਹ ਬਿੱਲ ਚੰਗਾ ਹੈ, ਮੈਂ ਇਸ ਦਾ ਵਿਰੋਧ ਨਹੀਂ ਕਰ ਰਿਹਾ ਪਰ ਇਸ 'ਚ ਕੋਈ ਜਵਾਬਦੇਹੀ ਹੋਵੇ, ਜਿਸ ਕੋਲ ਸ਼ਿਕਾਇਤ ਕੀਤੀ ਜਾਵੇ। ਸਖਤ ਸਜ਼ਾ ਦੀ ਵਿਵਸਥਾ ਹੋਵੇ। ਇਸ ਬਿੱਲ ਨੂੰ ਥੋੜ੍ਹਾ ਹੋਰ ਵਿਸਥਾਰ ਕਰ ਕੇ ਇਸ ਵਿਚ ਜਵਾਬਦੇਹੀ ਦੀ ਵਿਵਸਥਾ ਕੀਤੀ ਜਾਵੇ। ਮੈਂ ਇਸ ਬਿੱਲ ਦਾ ਸਮਰਥਨ ਕਰਦਾ ਹਾਂ, ਕਿਉਂਕਿ ਇਸ 'ਚ ਲੋਕਾਂ ਦਾ ਪੈਸਾ ਲੱਗਾ ਹੋਇਆ ਹੈ। ਹਰ ਵਿਅਕਤੀ ਚਾਹੁੰਦਾ ਹੈ ਕਿ ਮੇਰਾ ਪੈਸਾ ਸੁਰੱਖਿਅਤ ਹੋਵੇ।
ਇੱਥੇ ਦੱਸਣਯੋਗ ਹੈ ਕਿ ਪੱਛਮੀ ਬੰਗਾਲ ਵਿਚ ਬਹੁਚਰਚਿੱਤ ਸ਼ਾਰਦਾ ਚਿਟ ਫੰਡ ਘਪਲਾ ਹੋਇਆ, ਜਿਸ ਵਿਚ ਸਰਕਾਰ ਕਟਘਰੇ 'ਚ ਆਈ। ਨਵਜੀਵਨ ਕਾਪਰੇਟਿਵ ਸੋਸਾਇਟੀ, ਆਦਰਸ਼ ਕਾਪਰੇਟਿਵ ਸੋਸਾਇਟ ਵਰਗੇ ਕਈ ਨਾਮ ਹਨ, ਜਿਨ੍ਹਾਂ ਦੀ ਵਜ੍ਹਾਂ ਕਰ ਕੇ ਸਰਕਾਰ ਇਹ ਬਿੱਲ ਲਿਆਈ ਹੈ। ਇਸ ਬਿੱਲ ਨਾਲ ਘਪਲਿਆਂ 'ਤੇ ਲਗਾਮ ਲੱਗੇਗੀ। ਸੈਸ਼ਨ ਦੇ ਪਹਿਲੇ ਦਿਨ ਵੀ ਇਸ ਬਿੱਲ 'ਤੇ ਚਰਚਾ ਕੀਤੀ ਗਈ।
ਸਾਵਧਾਨ! ਬਾਜ਼ਾਰ 'ਚ ਵਿਕ ਰਿਹੈ ਨਕਲੀ ਜ਼ੀਰਾ, ਇਸ ਤਰ੍ਹਾਂ ਹੋ ਰਿਹੈ ਤਿਆਰ
NEXT STORY