ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਯਾਨੀ ਵੀਰਵਾਰ ਨੂੰ ਕਰਨਾਟਕ ਦੇ ਮਾਂਡਯਾ 'ਚ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਈ ਅਤੇ ਰਾਹੁਲ ਗਾਂਧੀ ਤੇ 'ਭਾਰਤ ਯਾਤਰੀਆਂ' ਨਾਲ ਪੈਦਲ ਯਾਤਰਾ ਕੀਤੀ। ਇਸ ਦੌਰਾਨ ਰਾਹੁਲ ਨੇ ਮੋਢੇ 'ਤੇ ਹੱਥ ਰੱਖ ਕੇ ਮਾਂ ਦਾ ਸੁਆਗਤ ਕੀਤਾ। ਯਾਤਰਾ ਦੌਰਾਨ ਰਾਹੁਲ ਆਪਣੀ ਮਾਂ ਸੋਨੀਆ ਗਾਂਧੀ ਦਾ ਖ਼ਾਸ ਧਿਆਨ ਰੱਖਦੇ ਹੋਏ ਵੀ ਦਿੱਸੇ। ਇੰਨਾ ਹੀ ਨਹੀਂ ਯਾਤਰਾ ਦੌਰਾਨ ਰਾਹੁਲ ਮਾਂ ਸੋਨੀਆ ਦੇ ਬੂਟ ਬੰਨ੍ਹਦੇ ਹੋਏ ਵੀ ਦਿੱਸੇ। ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈ।
ਕਰੀਬ 15 ਮਿੰਟ ਤੱਕ ਪੈਦਲ ਤੁਰਨ ਤੋਂ ਬਾਅਦ ਰਾਹੁਲ ਨੇ ਸੋਨੀਆ ਨੂੰ ਵਾਪਸ ਕਾਰ 'ਚ ਭੇਜ ਦਿੱਤਾ। ਹਾਲਾਂਕਿ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਸੋਨੀਆ ਮੁੜ ਪੈਦਲ ਯਾਤਰਾ 'ਚ ਸ਼ਾਮਲ ਹੋਈ। ਸੋਨੀਆ ਇਕ ਮਹੀਨੇ ਪਹਿਲਾਂ ਹੀ ਕੋਰੋਨਾ ਤੋਂ ਉਭਰੀ ਹੈ। ਅਜੇ ਸੋਨੀਆ ਦੀ ਸਿਹਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ। ਸੋਨੀਆ ਨੇ ਮਾਂਡਯਾ ਜ਼ਿਲ੍ਹੇ ਦੇ ਡਾਕ ਬੰਗਲਾ ਇਲਾਕੇ ਤੋਂ ਪੈਦਲ ਯਾਤਰਾ ਸ਼ੁਰੂ ਕੀਤੀ। ਉਹ ਪਹਿਲੀ ਵਾਰ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਈ।
ਸੰਗਠਿਤ ਹਿੰਦੂ ਤੋਂ ਨਾ ਕਦੇ ਕਿਸੇ ਨੂੰ ਖ਼ਤਰਾ ਹੋਇਆ ਹੈ ਅਤੇ ਨਾ ਕਦੇ ਹੋਵੇਗਾ : ਮੋਹਨ ਭਾਗਵਤ
NEXT STORY