ਜੰਮੂ- ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਸੋਮਵਾਰ ਸਵੇਰੇ ਸਖ਼ਤ ਸੁਰੱਖਿਆ ਦਰਮਿਆਨ ਸਾਂਬਾ ਜ਼ਿਲ੍ਹੇ ਦੇ ਵਿਜੇਪੁਰ ਤੋਂ ਜੰਮੂ ਵੱਲ ਵਧੀ। ਅਧਿਕਾਰੀਆਂ ਨੇ ਦੱਸਿਆ ਕਿ 7 ਸਤੰਬਰ ਨੂੰ ਕੰਨਿਆਕੁਮਾਰ ਤੋਂ ਸ਼ੁਰੂ ਹੋਈ ਇਸ ਯਾਤਰਾ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਹ ਯਾਤਰਾ 30 ਜਨਵਰੀ ਨੂੰ ਸ਼੍ਰੀਨਗਰ ਵਿਚ ਖ਼ਤਮ ਹੋਵੇਗੀ। ਰਾਹੁਲ ਉਸ ਦਿਨ ਇਕ ਵਿਸ਼ਾਲ ਰੈਲੀ ਵਿਚ ਆਪਣੀ ਪਾਰਟੀ ਦੇ ਹੈੱਡਕੁਆਰਟਰ 'ਚ ਤਿਰੰਗਾ ਲਹਿਰਾਉਣਗੇ।
'ਭਾਰਤ ਜੋੜੋ ਯਾਤਰਾ' ਸੋਮਵਾਰ ਨੂੰ 129ਵੇਂ ਦਿਨ ਵਿਚ ਦਾਖ਼ਲ ਹੋ ਗਈ ਹੈ। 22 ਕਿਲੋਮੀਟਰ ਦੀ ਯਾਤਰਾ ਮਗਰੋਂ ਇਹ ਜੰਮੂ ਦੇ ਸਤਵਾਰੀ ਚੌਕ ਪਹੁੰਚੇਗੀ, ਜਿੱਥੇ ਰਾਹੁਲ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ ਅਤੇ ਫਿਰ ਰਾਤ ਆਰਾਮ ਲਈ ਸਿਧਰਾ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਸਖ਼ਤ ਸੁਰੱਖਿਆ ਦਰਮਿਆਨ ਯਾਤਰਾ ਸੁਚਾਰੂ ਰੂਪ ਨਾਲ ਚੱਲ ਰਹੀ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਕੜਾਕੇ ਦੀ ਠੰਡ ਦਰਮਿਆਨ ਸਫੈਦ ਰੰਗ ਦੀ ਟੀ-ਸ਼ਰਟ ਪਹਿਨ ਕੇ ਪੈਦਲ ਯਾਤਰਾ ਕਰਨ ਵਾਲੇ ਰਾਹੁਲ ਦੇ ਅਗਲੇ ਕੁਝ ਘੰਟਿਆਂ ਵਿਚ ਜੰਮੂ ਸ਼ਹਿਰ ਦੀ ਸਰਹੱਦ ਵਿਚ ਦਾਖ਼ਲ ਹੋਣ ਦੀ ਉਮੀਦ ਹੈ। ਯਾਤਰਾ ਦੌਰਾਨ ਸੜਕ ਕਿਨਾਰੇ ਖੜ੍ਹੇ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਰਾਹੁਲ ਦਾ ਉਤਸ਼ਾਹ ਵਧਾਇਆ। ਬੀਤੇ ਸ਼ਨੀਵਾਰ ਨੂੰ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ 'ਚ ਨਰਵਾਲ ਖੇਤਰ ਵਿਚ ਦੋ ਬੰਬ ਧਮਾਕਿਆਂ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਉੱਤਰ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, 6 ਦੀ ਮੌਤ
NEXT STORY