ਲਖਨਊ– ਭਾਰਤੀ ਕਿਸਾਨ ਯੂਨੀਅਨ ਨੇ ਸੰਗਠਨ ਦੇ ਵਰਕਰਾਂ ਅਤੇ ਅਹੁਦੇਦਾਰਾਂ ਲਈ ਨਵਾਂ ਡਰੈੱਸ ਕੋਡ ਜਾਰੀ ਕੀਤਾ ਹੈ। ਇਹ ਜਾਣਕਾਰੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁੱਧਵਾਰ ਦਿੱਤੀ।
ਉਨ੍ਹਾਂ ਦੱਸਿਆ ਕਿ ਕੇਂਦਰੀ ਦਫ਼ਤਰ ਵਲੋਂ ਯੂਨੀਅਨ ਦੀ ਕੌਮੀ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਿਸੇ ਵੀ ਅੰਦੋਲਨ ਜਾਂ ਕਿਸਾਨ ਦਿਵਸ ਵਿੱਚ ਸਮੂਹ ਸਬੰਧਤ ਅਹੁਦੇਦਾਰ ਅਤੇ ਵਰਕਰ ਹਰਾ ਗਾਮਾ, ਹਰੇ-ਚਿੱਟੇ ਰੰਗ ਦੀ ਟੋਪੀ ਤੇ ਸੰਸਥਾ ਦੇ ਬੈਜ ਤੋਂ ਬਿਨਾਂ ਆਪਣੀ ਹਾਜ਼ਰੀ ਦਰਜ ਨਹੀਂ ਕਰਵਾਉਣਗੇ। ਇਨ੍ਹਾਂ ਤਿੰਨਾਂ ਪਛਾਣਾਂ ਤੋਂ ਬਿਨਾਂ ਅਹੁਦੇਦਾਰ ਅਤੇ ਵਰਕਰ ਕਿਸੇ ਵੀ ਪੱਧਰ ’ਤੇ ਅਧਿਕਾਰੀਆਂ ਨਾਲ ਮੀਟਿੰਗ ਜਾਂ ਗੱਲਬਾਤ ਵਿਚ ਹਿੱਸਾ ਨਹੀਂ ਲੈਣਗੇ।
ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਨਿਯਮ ਹਰ ਕਿਸੇ ’ਤੇ ਲਾਗੂ ਹੋਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸਹਾਰਨਪੁਰ ਦੀ ਜ਼ਿਲ੍ਹਾ ਇਕਾਈ ਨੂੰ ਭੰਗ ਕਰਨ ਦੀ ਸੂਚਨਾ ਪੂਰੀ ਤਰ੍ਹਾਂ ਗਲਤ ਹੈ। ਸਹਾਰਨਪੁਰ ਦੀ ਕਿਸੇ ਵੀ ਕਾਰਜਕਾਰਨੀ ਨੂੰ ਭੰਗ ਨਹੀਂ ਕੀਤਾ ਗਿਆ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਅਹੁਦਿਆਂ ’ਤੇ ਕੰਮ ਕਰਦੇ ਹੋਏ ਕਿਸਾਨਾਂ ਦੇ ਹਿੱਤ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਅਤੇ ਮੈਂਬਰਸ਼ਿਪ ਮੁਹਿੰਮ ਚਲਾ ਕੇ ਸੰਸਥਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਨੂੰ ਯਕੀਨੀ ਬਣਾਉਣ।
ਪ੍ਰਯਾਗਰਾਜ 'ਚ ਵਾਪਰਿਆ ਭਿਆਨਕ ਹਾਦਸਾ, ਬਿਜਲੀ ਦੇ ਖੰਭੇ ਨਾਲ ਕਾਰ ਟਕਰਾਉਣ ਕਾਰਨ 5 ਲੋਕਾਂ ਦੀ ਮੌਤ
NEXT STORY