ਭੋਪਾਲ—ਭਾਰਤੀ ਜਨਤਾ ਪਾਰਟੀ ਦੀ ਨੇਤਾ ਅਤੇ ਕੇਂਦਰੀ ਮੰਤਰੀ ਓਮਾ ਭਾਰਤੀ ਤੋਂ ਜਦੋਂ ਇਹ ਪੁੱਛਆ ਗਿਆ ਕਿ ਮੱਧ ਪ੍ਰਦੇਸ਼ 'ਚ ਤੁਹਾਡਾ ਸਥਾਨ ਸਾਧਵੀ ਪ੍ਰਗਿਆ ਲੈ ਰਹੀ ਹੈ, ਤਾਂ ਉਮਾ ਭਾਰਤੀ ਨੇ ਕਿਹਾ ਕਿ ਸਾਧਵੀ ਪ੍ਰਗਿਆ ਇੱਕ ਮਹਾਨ ਸੰਤਾ ਹੈ, ਮੇਰੀ ਉਨ੍ਹਾਂ ਨਾਲ ਤੁਲਨਾ ਨਾ ਕਰੋ। ਮੈਂ ਖੁਦ ਮੂਰਖ ਕਿਸਮ ਦੀ ਸਾਧਾਰਨ ਪ੍ਰਾਣੀ ਹਾਂ। ਰਾਜਨੀਤਿਕ ਗਲਿਆਰੇ 'ਚ ਉਮਾ ਭਾਰਤੀ ਨੇ ਐੱਮ. ਪੀ. ਦੇ ਕਟਨੀ 'ਚ ਸ਼ਨੀਵਾਰ ਨੂੰ ਦਿੱਤੇ ਇਸ ਬਿਆਨ ਦੇ ਕਈ ਮਾਇਨੇ ਲਗਾਏ ਜਾ ਰਹੇ ਹਨ।

ਦੱਸ ਦੇਈਏ ਕਿ ਦਮੋਹ ਲੋਕ ਸਭਾ ਸੀਟ 'ਤੇ ਭਾਜਪਾ ਉਮੀਦਵਾਰ ਪ੍ਰਹਿਲਾਦ ਪਟੇਲ ਦੇ ਸਮਰੱਥਨ 'ਚ ਛੱਤਰਪੁਰ ਦੇ ਘੁਵਾਰਾ 'ਚ ਚੋਣ ਸਭਾ ਕਰਨ ਪਹੁੰਚੀ ਉਮਾ ਭਾਰਤੀ ਨੇ ਕਿਹਾ ਕਿ ਉਨ੍ਹਾਂ ਨੇ ਡੇਢ ਸਾਲ ਤੱਕ ਚੋਣ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਉਹ ਚੋਣ ਰਾਜਨੀਤੀ 'ਚ ਉਤਰੇਗੀ ਅਤੇ ਪਾਰਟੀ ਜੋ ਵੀ ਚੋਣ ਲੜਨ ਨੂੰ ਕਹੇਗੀ ਉਹ ਚੋਣ ਲੜੇਗੀ।
ਦੱਸਣਯੋਗ ਹੈ ਕਿ ਭੋਪਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਨੇ ਸਾਧਵੀ ਪ੍ਰਗਿਆ ਠਾਕੁਰ ਮੈਦਾਨ 'ਚ ਉਤਰੀ ਹੈ। ਸਾਧਵੀ ਪ੍ਰਗਿਆ ਦਾ ਭੋਪਾਲ ਸੀਟ 'ਤੇ ਕਾਂਗਰਸ ਦੇ ਜਨਰਲ ਸਕੱਤਕ ਅਤੇ ਉਮੀਦਵਾਰ ਦਿਗਵਿਜੈ ਸਿੰਘ ਨਾਲ ਮੁਕਾਬਲਾ ਹੈ।
ਹੁਣ NCP ਨੇਤਾ ਮਜੀਦ ਮੈਮਨ ਨੇ ਜਿਨਾਹ ਦੀ ਕੀਤੀ ਤਾਰੀਫ
NEXT STORY