ਸੋਨਾਮੁਰਾ (ਯੂ.ਐੱਨ.ਆਈ.)-ਤ੍ਰਿਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਤੀਮਾ ਭੌਮਿਕ ਨੇ ਸੋਮਵਾਰ ਨੂੰ ਮੁਸਲਮਾਨਾਂ 'ਚ ਚਾਰ ਹਜ਼ਾਰ ਰਮਜਾਨ ਕਿੱਟਾਂ ਵੰਡੀਆਂ। ਭੌਮਿਕ ਨੇ ਕਿਹਾ ਕਿ ਅਸੀਂ ਸਾਰੇ ਧਾਰਮਿਕ ਤਿਉਹਾਰਾਂ ਨੂੰ ਮੰਨਦੇ ਹਾਂ। ਰਮਜਾਨ ਕਿੱਟਾਂ ਵੰਡਣੀਆਂ ਮਹਾਨ ਕੰਮ ਨਹੀਂ ਹੈ ਪਰ ਅਸੀਂ ਸਾਰਿਆਂ ਲਈ ਇਕੋ ਤਰੀਕੇ ਨਾਲ ਕੰਮ ਕਰਦੇ ਹਾਂ। ਤ੍ਰਿਪੁਰਾ ਦੀ 37 ਲੱਖ ਦੀ ਆਬਾਦੀ 'ਚ ਅੱਠ ਫੀਸਦੀ ਮੁਸਲਮਾਨ ਹਨ, ਜਿਨ੍ਹਾਂ 'ਚ ਜ਼ਿਆਦਾਤਰ ਗਰੀਬ ਹਨ। ਕੋਰੋਨਾ ਵਾਇਰਸ ਦੇ ਕਾਰਣ ਲਾਗੂ ਲਾਕਡਾਊਨ ਦੌਰਾਨ ਰਮਜਾਨ ਦੇ ਪਵਿੱਤਰ ਮਹੀਨੇ 'ਚ ਮੁਸ਼ਕਲ 'ਚ ਗੁਜ਼ਾਰਾ ਕਰ ਰਹੇ ਹਨ।
‘ਕੋਰੋਨਾ ਕਾਲ' 'ਚ ਮਨੁੱਖ ਅਤੇ ਕੁਦਰਤ ਨਾਲ ਇਕਸੁਰਤਾ 'ਚ ਰਹਿਣਾ ਹੋਵੇਗਾ: ਉਪ ਰਾਸ਼ਟਰਪਤੀ
NEXT STORY