ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਹਾਲਾਤ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਵਿਦੇਸ਼ ਨੀਤੀ ਜ਼ਿੰਮੇਵਾਰ ਹੈ। ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦਾ ਇਸ ਤਰ੍ਹਾਂ ਜਾਣ ਦਾ ਉੱਚਿਤ ਸਮਾਂ ਨਹੀਂ ਸੀ। ਅਬਦੁੱਲਾ ਨੇ ਕਿਹਾ ਕਿ ਬਾਈਡੇਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਕਿਸੇ ’ਤੇ ਦੋਸ਼ ਨਹੀਂ ਲਾ ਸਕਦੇ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਹਾਲਾਤ ਬੇਹੱਦ ਖਰਾਬ; ਕਾਬੁਲ ਤੋਂ ਦਿੱਲੀ ਪੁੱਜੇ 129 ਯਾਤਰੀ, ਮਹਿਲਾ ਨੇ ਰੋਂਦੇ ਹੋਏ ਬਿਆਨ ਕੀਤਾ ਦਰਦ
ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਅਮਰੀਕੀ ਫ਼ੌਜੀਆਂ ਦੇ ਅਫ਼ਗਾਨਿਸਤਾਨ ਤੋਂ ਜਾਣ ਤੋਂ ਨਾਰਾਜ਼ ਨਹੀਂ ਹਾਂ ਪਰ ਇਸ ਸਮੇਂ ਇਸ ਤਰ੍ਹਾਂ ਨਾਲ ਜਾਣ ਦਾ ਕੋਈ ਤਰੀਕਾ ਨਹੀਂ ਹੈ। ਬਾਈਡੇਨ ਇਹ ਤੁਸੀਂ ਵੀ ਜਾਣਦੇ ਹੋ। ਤੁਸੀਂ ਟਰੰਪ ਜਾਂ ਫਿਰ ਕਿਸੇ ਹੋਰ ’ਤੇ ਦੋਸ਼ ਨਹੀਂ ਮੜ੍ਹ ਸਕਦੇ। ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਹੋ ਅਤੇ ਆਖ਼ਰੀ ਤਾਰੀਖ਼ ਤੁਸੀਂ ਤੈਅ ਕੀਤੀ ਹੈ, ਜਿਸ ਨਾਲ ਅਜਿਹੀ ਸਥਿਤੀ ਬਣੀ ਹੈ। ਇਹ ਤੁਹਾਡੀ ਵਿਦੇਸ਼ ਨੀਤੀ ਹੈ, ਇਸ ’ਚ ਕੋਈ ਗਲਤੀ ਨਾ ਕਰੋ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ ’ਚ ਦਹਿਸ਼ਤ ’ਚ ਹਿੰਦੂ-ਸਿੱਖ ਲੋਕ, ਸਿਰਸਾ ਦੀ ਜੈਸ਼ੰਕਰ ਨੂੰ ਅਪੀਲ- ਭਾਰਤੀਆਂ ਦੀ ਮਦਦ ਕਰੋ
ਅਬਦੁੱਲਾ ਨੇ ਕਾਬੁਲ ਵਿਚ ਹਵਾਈ ਅੱਡੇ ਦੇ ਇਕ ਵੀਡੀਓ ਦਾ ਜ਼ਿਕਰ ਕੀਤਾ, ਜੋ ਸੋਸ਼ਲ ਮੀਡੀਆ ’ਚ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਹਵਾਈ ਅੱਡੇ ’ਤੇ ਦੌੜਦੇ ਹੋਏ ਅਤੇ ਜਹਾਜ਼ ਨਾਲ ਚਿਪਕੇ ਹੋਏ ਵੇਖਿਆ ਗਿਆ ਹੈ, ਜੋ ਹਵਾਈ ਅੱਡੇ ਤੋਂ ਉਡਾਣ ਭਰਨ ਜਾ ਰਿਹਾ ਸੀ। ਬਾਅਦ ਵਿਚ ਇਸ ਵੀਡੀਓ ਵਿਚ ਜਹਾਜ਼ ਦੇ ਉਡਾਣ ਭਰਨ ਦੇ ਕੁਝ ਦੇਰ ਬਾਅਦ ਦੋ ਲੋਕਾਂ ਨੂੰ ਉਸ ਤੋਂ ਹੇਠਾਂ ਡਿੱਗਦੇ ਹੋਏ ਵੇਖਿਆ ਗਿਆ। ਤਾਲਿਬਾਨ ਦੇ ਸੱਤਾ ’ਚ ਆਉਂਦੇ ਹੀ ਹਜ਼ਾਰਾਂ ਅਫ਼ਗਾਨ ਨਾਗਰਿਕ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ’ਤੇ ਦੇਸ਼ ਛੱਡਣ ਲਈ ਇਕੱਠੇ ਹੋਏ ਹਨ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ: 'ਜ਼ਿੰਦਗੀ' ਲਈ ਹੱਥੀਂ ਸਹੇੜ ਲਈ ਮੌਤ, ਜਹਾਜ਼ ਦੇ ਟਾਇਰਾਂ ਨਾਲ ਲਟਕਦੇ ਹੇਠਾਂ ਡਿੱਗੇ 2 ਲੋਕ, ਵੇਖੋ ਵੀਡੀਓ
ਮਾਂ ਨੇ ਛੋਟੇ ਪੁੱਤ ਨਾਲ ਮਿਲ ਵੱਡੇ ਪੁੱਤ ਦਾ ਕੀਤਾ ਕਤਲ, ਘਰ ਦੇ ਕਮਰੇ ’ਚ ਹੀ ਦਫ਼ਨਾਈ ਲਾਸ਼
NEXT STORY