ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਵਿੱਚ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਸੜਕ ਤੋਂ ਫਿਸਲ ਕੇ ਟੋਏ ਵਿੱਚ ਜਾ ਡਿੱਗੀ। ਹਾਦਸੇ ਵਿੱਚ ਪੰਜ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ।
ਹਾਦਸੇ ਵਿੱਚ ਮਾਰੇ ਗਏ ਸਾਰੇ ਲੋਕ ਕਿਸ਼ਤਵਾੜ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ ਪਰਿਵਾਰ ਕਿਸ਼ਤਵਾੜ ਤੋਂ ਸਿੰਥਨ ਟਾਪ ਦੇ ਰਸਤੇ ਮਾਰਵਾਹ ਵੱਲ ਜਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਦੀ ਗੱਡੀ ਖਰਾਬ ਹੋ ਗਈ।
ਹਾਦਸੇ ਵਿੱਚ ਸ਼ਾਮਲ ਇਮਤਿਆਜ਼ ਪੇਸ਼ੇ ਤੋਂ ਪੁਲਸ ਮੁਲਾਜ਼ਮ ਸੀ। ਇਸ ਦੇ ਨਾਲ ਹੀ ਕਾਰ ਵਿੱਚ ਪੰਜ ਬੱਚੇ ਅਤੇ ਦੋ ਔਰਤਾਂ ਵੀ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ 'ਚ ਪਤੀ-ਪਤਨੀ ਦੀ ਪਛਾਣ ਇਮਤਿਆਜ਼ ਅਤੇ ਉਸ ਦੀ ਪਤਨੀ ਅਫਰੋਜ਼ਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰੇਸ਼ਮਾ (40) ਪਤਨੀ ਮਾਜਿਦ ਅਹਿਮਦ, ਅਰੀਬਾ ਇਮਤਿਆਜ਼ (12) ਪੁੱਤਰੀ ਇਮਤਿਆਜ਼ ਅਹਿਮਦ, ਅਨੀਆ ਜਾਨ (10) ਪੁੱਤਰੀ ਇਮਤਿਆਜ਼ ਅਹਿਮਦ, ਅਬਾਨ ਇਮਤਿਆਜ਼ ਪੁੱਤਰੀ ਇਮਤਿਆਜ਼ (6), ਮੁਸੈਬ ਮਜੀਦ (16) ਪੁੱਤਰ ਮਜੀਦ ਅਹਿਮਦ ਅਤੇ ਮੁਸ਼ੈਲ ਮਜੀਦ (8) ਪੁੱਤਰ ਮਜੀਦ ਅਹਿਮਦ ਹਾਦਸੇ ਵਿੱਚ ਮਾਰੇ ਗਏ ਹਨ।
ਮੋਹਲੇਧਾਰ ਮੀਂਹ ਕਾਰਨ ਕਈ ਪਿੰਡਾਂ 'ਚ ਭਰਿਆ ਪਾਣੀ, NDRF ਨੇ 2500 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
NEXT STORY