ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ੁੱਕਰਵਾਰ ਕਿਹਾ ਕਿ ਉਸ ਨੇ ਕਥਿਤ ਆਬਕਾਰੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਸੇਵਾਮੁਕਤ ਆਈ. ਏ. ਐੱਸ. ਅਧਿਕਾਰੀ ਅਨਿਲ ਟੁਟੇਜਾ, ਰਾਏਪੁਰ ਦੇ ਮੇਅਰ ਦੇ ਵੱਡੇ ਭਰਾ ਤੇ ਹੋਰਾਂ ਦੀ 205 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।
ਜਾਂਚ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਟੁਟੇਜਾ ਦੀਆਂ 15.82 ਕਰੋੜ ਰੁਪਏ ਦੀਆਂ 14 ਤੇ ਰਾਏਪੁਰ ਦੇ ਮੇਅਰ ਤੇ ਕਾਂਗਰਸੀ ਨੇਤਾ ਐਜਾਜ਼ ਢੇਬਰ ਦੇ ਵੱਡੇ ਭਰਾ ਅਨਵਰ ਦੀਆਂ 115 ਜਾਇਦਾਦਾਂ ਸ਼ਾਮਲ ਹਨ। ਇਨ੍ਹਾਂ ਦੀ ਕੀਮਤ 116.16 ਕਰੋੜ ਰੁਪਏ ਹੈ। ਈ. ਡੀ. ਨੇ ਕੁਝ ਦਿਨ ਪਹਿਲਾਂ ਇਸ ਮਾਮਲੇ ’ਚ ਟੁਟੇਜਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ ਦੀ ਕਿੱਲਤ ਨਾਲ ਜੂਝ ਰਿਹਾ ਇਹ ਪਿੰਡ, ਭਾਲ 'ਚ ਭਟਕਦੇ ਫਿਰਦੇ ਬੱਚੇ ਅਤੇ ਔਰਤਾਂ
NEXT STORY