ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਮਾਮਲੇ ’ਚ ਸ਼ੁੱਕਰਵਾਰ ਅਕੋਲਾ ਜ਼ਿਲੇ ਤੋਂ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਇਹ 26ਵੀਂ ਗ੍ਰਿਫ਼ਤਾਰੀ ਹੈ।
ਐੱਨ. ਸੀ. ਪੀ. ਦੇ ਨੇਤਾ ਸਿੱਦੀਕੀ ਦੀ ਬਾਂਦਰਾ ਪੂਰਬੀ ਦੇ ਨਿਰਮਲ ਨਗਰ ਇਲਾਕੇ ’ਚ ਉਨ੍ਹਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਨੇੜੇ 12 ਅਕਤੂਬਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਜਾਂਚ ਸਬੰਧੀ ਨਾਗਪੁਰ ਗਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁਮਿਤ ਦਿਨਕਰ (26) ਵਾਸੀ ਪਨਾਜ ਨੂੰ ਗ੍ਰਿਫਤਾਰ ਕੀਤਾ।
ਅੰਤਿਮ ਸੰਸਕਾਰ ਤੋਂ ਠੀਕ ਪਹਿਲਾਂ ਨੌਜਵਾਨ ਦੇ ਚੱਲਣ ਲੱਗੇ ਸਾਹ, ਡਾਕਟਰਾਂ 'ਤੇ ਹੋ ਗਈ ਕਾਰਵਾਈ
NEXT STORY