ਨਵੀਂ ਦਿੱਲੀ (ਯੂ. ਐੱਨ. ਆਈ.)- ਕਾਂਗਰਸ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਦੇ ਲਈ ਸਰਕਾਰ ਵਲੋਂ 24 ਮਾਰਚ ਤੋਂ ਲਾਗੂ ਕੀਤੇ ਗਏ ਲਾਕਡਾਊਨ ਦੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਲੋਕਾਂ ਨੇ ਭਾਈਚਾਰੇ ਦੀਆਂ ਅਜਿਹੀਆਂ ਕਈ ਉਦਾਹਰਣਾਂ ਪੇਸ਼ ਕੀਤੀਆਂ, ਜਿਸ ਨਾਲ ਮੋਦੀ ਸਰਕਾਰ ਦਾ ਏਜੰਡਾ ਹੀ ਬਦਲ ਗਿਆ ਤੇ ਦੇਸ਼ ਨਵੀਂ ਰਾਹ 'ਤੇ ਚੱਲ ਪਿਆ।
ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਇੱਥੇ ਵਿਸ਼ੇਸ਼ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 24 ਮਾਰਚ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜੋ ਕੰਮ ਕਰ ਰਹੀ ਹੈ, ਉਸ 'ਚ ਬਹੁਤ ਫਰਕ ਹੈ। ਪਿਛਲੇ ਸਾਲ ਮਈ ਤੋਂ ਲੈ ਕੇ ਇਸ ਸਾਲ 24 ਮਈ ਤੱਕ ਇਹ ਸਰਕਾਰ ਧਰੁਵੀਕਰਨ ਦੀ ਰਾਜਨੀਤੀ ਕਰਦੀ ਰਹੀ ਤੇ ਧਾਰਾ 370, ਰਾਮ ਮੰਦਰ, ਤਿੰਨ ਤਲਾਕ ਤੇ ਐੱਨ. ਆਰ. ਸੀ. ਵਰਗੇ ਮੁੱਦਿਆਂ ਦੇ ਸਹਾਰੇ ਰਾਜਨੀਤਿਕ ਫਾਇਦੇ ਦੇ ਲਈ ਕੰਮ ਕਰਦੀ ਰਹੀ ਪਰ ਕੋਰੋਨਾ ਦੀ ਮਹਾਮਾਰੀ ਤੋਂ ਬਾਅਦ ਇਸ ਸਰਕਾਰ ਦਾ ਏਜੰਡਾ ਦੇਸ਼ ਦੀ ਜਨਤਾ ਨੇ ਬਦਲ ਦਿੱਤਾ। ਮੋਦੀ ਸਰਕਾਰ ਇਸ ਤੋਂ ਪਹਿਲਾਂ ਦੇਸ਼ 'ਚ ਭਾਈਚਾਰਾ ਵਿਗਾੜ ਰਹੀ ਸੀ ਪਰ ਮਹਾਮਾਰੀ ਦੇ ਫੈਲਣ ਨੂੰ ਰੋਕਣ ਦੇ ਲਈ ਉਸ ਨੇ ਜੋ ਲਾਕਡਾਊਨ ਲਗਾਇਆ, ਉਸ 'ਚ ਮਨੁੱਖਤਾ ਦੀ ਸੇਵਾ ਦੇਖਣ ਨੂੰ ਮਿਲੀ, ਜਿਸ ਤੋਂ ਬਿਨਾਂ ਕਿਸੇ ਭੇਦਭਾਵ ਦੇ ਭਾਈਚਾਰੇ ਨੂੰ ਬੜ੍ਹਾਵਾ ਮਿਲਿਆ। ਲਾਕਡਾਊਨ 'ਚ ਭੁੱਖਮਰੀ ਦੇ ਕਾਰਨ 13 ਮਈ ਤਕ 73 ਲੋਕਾਂ ਦੀ ਜਾਨ ਗਈ ਹੈ ਜੋ ਬਹੁਤ ਹੀ ਸ਼ਰਮਨਾਕ ਹੈ। ਇਸ ਪੂਰੇ ਪੀਰੀਅਡ 'ਚ ਲੱਗਭਗ 670 ਲੋਕਾਂ ਦੀ ਲਾਕਡਾਊਨ ਦੇ ਕਾਰਨ ਮੌਤ ਹੋਈ ਹੈ।
ਦਿੱਲੀ ਪੁਲਸ ’ਚ ਕੋਰੋਨਾ ਨਾਲ ਦੂਜੀ ਮੌਤ, ਏ.ਐੱਸ.ਆਈ. ਨੇ ਤੋੜਿਆ ਦਮ
NEXT STORY