ਨਵੀਂ ਦਿੱਲੀ (ਕਮਲ)- ਰਾਜਧਾਨੀ ਦਿੱਲੀ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਜ ਸਵੇਰੇ-ਸਵੇਰੇ ਇਕ ਬੰਦ ਘਰ 'ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ ਹਨ, ਜਿਸ ਮਗਰੋਂ ਇਲਾਕੇ ਦੇ ਲੋਕਾਂ ਦੇ ਮਨਾਂ 'ਚ ਖ਼ੌਫ਼ ਛਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਵਾਰਦਾਤ ਦਿੱਲੀ ਦੇ ਲਾਜਪਤ ਨਗਰ ਵਿਖੇ ਵਾਪਰੀ ਹੈ, ਜਿੱਥੇ ਘਰ 'ਚ ਰੱਖੇ ਹੋਏ ਨੌਕਰ ਨੇ ਹੀ ਉਕਤ ਔਰਤ ਤੇ ਉਸ ਦੇ ਨਾਬਾਲਗ ਪੁੱਤ ਦਾ ਕਤਲ ਕਰ ਦਿੱਤਾ ਹੈ।
ਪੁਲਸ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਕਤ ਔਰਤ ਦੇ ਪਰਿਵਾਰਕ ਮੈਂਬਰ ਉਸ ਦੇ ਘਰ ਆਏ ਤਾਂ ਕਾਫ਼ੀ ਦੇਰ ਉਡੀਕ ਕਰਨ ਤੋਂ ਬਾਅਦ ਵੀ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ। ਪੁਲਸ ਟੀਮ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰਲਾ ਦ੍ਰਿਸ਼ ਦੇਖ ਕੇ ਹਰ ਕਿਸੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰੁਚਿਕਾ ਦੀ ਲਾਸ਼ ਬੈੱਡਰੂਮ ਤੇ ਉਸ ਦੇ ਪੁੱਤਰ ਕ੍ਰਿਸ਼ ਦੀ ਲਾਸ਼ ਬਾਥਰੂਮ 'ਚੋਂ ਖ਼ੂਨ ਨਾਲ ਲਥਪਥ ਹਾਲਤ 'ਚ ਮਿਲੀ।
ਇਹ ਵੀ ਪੜ੍ਹੋ- ਸਰਕਾਰੀ ਅਧਿਆਪਕਾਂ ਲਈ ਪ੍ਰਸ਼ਾਸਨ ਦਾ ਇਕ ਹੋਰ ਵੱਡਾ ਹੁਕਮ ; ਹੁਣ ਈ-ਅਟੈਂਡੈਂਸ ਦੇ ਨਾਲ-ਨਾਲ...
ਪੁਲਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ 42 ਸਾਲਾ ਰੁਚਿਕਾ ਤੇ 14 ਸਾਲਾ ਕ੍ਰਿਸ਼ ਵਜੋਂ ਹੋਈ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਹੀ ਦਿੱਤਾ ਗਿਆ ਸੀ, ਜਿਸ ਮਗਰੋਂ ਮੁਲਜ਼ਮ ਨੌਕਰ ਫਰਾਰ ਹੋ ਗਿਆ ਸੀ, ਪਰ ਪੁਲਸ ਨੇ ਉਸ ਨੂੰ ਕੁਝ ਹੀ ਘੰਟਿਆਂ 'ਚ ਗ੍ਰਿਫ਼ਤਾਰ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ 'ਚ ਨੌਕਰ ਨੇ ਆਪਣਾ ਜੁਰਮ ਕਬੂਲ ਕੀਤਾ ਹੈ ਤੇ ਇਸ ਦਾ ਕਾਰਨ ਉਸ ਨੇ ਇਹ ਦੱਸਿਆ ਕਿ ਉਸ ਦੀ ਮਾਲਕਣ ਰੁਚਿਕਾ ਨੇ ਉਸ ਨੂੰ ਸਭ ਦੇ ਸਾਹਮਣੇ ਝਿੜਕਿਆ ਸੀ, ਜਿਸ ਦੌਰਾਨ ਉਸ ਨੂੰ ਬੇਇੱਜ਼ਤੀ ਮਹਿਸੂਸ ਹੋਈ ਤੇ ਉਸੇ ਦਾ ਬਦਲਾ ਲੈਣ ਲਈ ਉਸ ਨੇ ਇਹ ਕੰਮ ਕੀਤਾ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਪੁਲਸ ਨੇ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਭਾਰਤੀ ਫ਼ੌਜ ਦੀ ਹੋਰ ਵਧੇਗੀ ਤਾਕਤ ! ਅਮਰੀਕਾ-ਇਜ਼ਰਾਈਲ ਵਰਗੇ ਦੇਸ਼ਾਂ ਵਾਲਾ ਮਿਲਣ ਜਾ ਰਿਹਾ ਇਹ 'ਬ੍ਰਹਮਅਸਤਰ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਆਹ ਦਾ ਵਾਅਦਾ ਕਰ ਬਣਾਏ ਸਬੰਧ! 'ਰਾਜ਼ੀ ਬੋਲ ਜਾ' ਫੇਮ Actress ਨੇ ਅਦਾਕਾਰ ਉੱਤਰ ਕੁਮਾਰ ਨੇ ਲਾਏ ਗੰਭੀਰ ਦੋਸ਼
NEXT STORY