ਮੁੰਬਈ– ਬੰਬਈ ਹਾਈ ਕੋਰਟ ਨੇ ਸੋਹਰਾਬੂਦੀਨ ਸ਼ੇਖ ਮੁਕਾਬਲਾ ਮਾਮਲੇ ’ਚ 2014 ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਦੋਸ਼ ਮੁਕਤ ਕਰਨ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਨਾ ਦੇਣ ਦੇ ਸੀ. ਬੀ. ਅਾਈ. ਦੇ ਫੈਸਲੇ ਖਿਲਾਫ ਦਾਇਰ ਇਕ ਜਨਹਿਤ ਪਟੀਸ਼ਨ ਨੂੰ ਸ਼ੁੱਕਰਵਾਰ ਖਾਰਿਜ ਕਰ ਦਿੱਤਾ।
ਜਸਟਿਸ ਰੰਜੀਤ ਮੌਰੇ ਅਤੇ ਜਸਟਿਸ ਭਾਰਤੀ ਡਾਂਗਰੇ ਦੀ ਬੈਂਚ ਨੇ ਕਿਹਾ ਕਿ ਅਦਾਲਤ ਪਟੀਸ਼ਨ ’ਤੇ ਕੋਈ ਰਾਹਤ ਦੇਣ ਦੀ ਇੱਛੁਕ ਨਹੀਂ ਹੈ। ਅਦਾਲਤ ਨੇ ਅਾਪਣੇ ਫੈਸਲੇ ’ਚ ਕਿਹਾ ਕਿ ਅਸੀਂ ਪਟੀਸ਼ਨ ਖਾਰਿਜ ਕਰਦੇ ਹਾਂ। ਅਸੀਂ ਕੋਈ ਰਾਹਤ ਨਹੀਂ ਦੇਣਾ ਚਾਹੁੰਦੇ , ਖਾਸ ਕਰ ਕੇ ਜਦੋਂ ਪਟੀਸ਼ਨਕਰਤਾ ਇਕ ਸੰਗਠਨ ਹੈ ਅਤੇ ਉਸ ਦਾ ਮਾਮਲੇ ਨਾਲ ਕੋਈ ਵਾਸਤਾ ਨਹੀਂ ਹੈ।
ਜੰਮੂ-ਕਸ਼ਮੀਰ 'ਚ ਭਾਰੀ ਬਰਫਬਾਰੀ ਕਾਰਨ ਰਾਸ਼ਟਰੀ ਹਾਈਵੇਅ ਬੰਦ
NEXT STORY