ਕੋਲਕਾਤਾ : ਕੋਲਕਾਤਾ ਦੇ ਮੈਡੀਕਲ ਹਸਪਤਾਲ 'ਚ ਮਹਿਲਾ ਡਾਕਟਰ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਮੁੱਖ ਦੋਸ਼ੀ ਸੰਜੇ ਰਾਏ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ 4 ਵਿਆਹ ਕੀਤੇ ਸਨ ਪਰ ਉਸ ਦੀਆਂ ਪਿਛਲੀਆਂ 3 ਪਤਨੀਆਂ ਸੰਜੇ ਦੇ 'ਮਾੜੇ ਚਰਿੱਤਰ' ਕਾਰਨ ਉਸ ਨੂੰ ਛੱਡ ਗਈਆਂ ਸਨ। ਦੋਸ਼ੀ ਸੰਜੇ ਰਾਏ ਦੇ ਗੁਆਂਢੀਆਂ ਮੁਤਾਬਕ ਉਸ ਨੇ ਚਾਰ ਵਿਆਹ ਕੀਤੇ ਸਨ। ਉਸ ਦੀਆਂ ਤਿੰਨ ਪਤਨੀਆਂ ਉਸ ਦੀਆਂ ਗੰਦੀਆਂ ਆਦਤਾਂ ਤੇ ਮਾੜੇ ਵਤੀਰੇ ਕਾਰਨ ਉਸ ਨੂੰ ਛੱਡ ਗਈਆਂ ਸਨ, ਜਦੋਂਕਿ ਚੌਥੀ ਪਤਨੀ ਦੀ ਪਿਛਲੇ ਸਾਲ ਕੈਂਸਰ ਨਾਲ ਮੌਤ ਹੋ ਗਈ ਸੀ।
ਗੁਆਂਢੀਆਂ ਨੇ ਦੱਸਿਆ ਕਿ ਮੁਲਜ਼ਮ ਅਕਸਰ ਨਸ਼ੇ ਦੀ ਹਾਲਤ ਵਿਚ ਦੇਰ ਰਾਤ ਘਰ ਪਰਤਦਾ ਸੀ। ਹਾਲਾਂਕਿ, ਸੰਜੇ ਰਾਏ ਦੀ ਮਾਂ ਮਾਲਤੀ ਰਾਏ ਨੇ ਆਪਣੇ ਬੇਟੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਪੁਲਸ ਦੇ ਦਬਾਅ ਹੇਠ ਅਪਰਾਧ ਕਬੂਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਬੇਕਸੂਰ ਹੈ। ਉਸ ਨੇ ਪੁਲਸ ਦੇ ਦਬਾਅ ਹੇਠ ਜੁਰਮ ਕਬੂਲ ਕਰ ਲਿਆ ਸੀ। ਸੰਜੇ ਰਾਏ ਨੂੰ ਉੱਤਰੀ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਇਕ ਮਹਿਲਾ ਡਾਕਟਰ ਨਾਲ ਜਬਰ-ਜ਼ਿਨਾਹ ਅਤੇ ਹੱਤਿਆ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 31 ਸਾਲਾ ਪੀੜਤ ਦੀ ਲਾਸ਼ ਹਸਪਤਾਲ ਦੇ ਸੈਮੀਨਾਰ ਹਾਲ 'ਚੋਂ ਮਿਲੀ।
ਇਹ ਵੀ ਪੜ੍ਹੋ : ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ 'ਚ ਲੱਗੀ ਅੱਗ, 6 ਔਰਤਾਂ ਸਣੇ 14 ਲੋਕ ਹਸਪਤਾਲ 'ਚ ਦਾਖ਼ਲ
ਮੁੱਢਲੀ ਪੋਸਟਮਾਰਟਮ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਿਲਾ ਡਾਕਟਰ ਦਾ ਜਿਨਸੀ ਸ਼ੋਸ਼ਣ ਕਰਕੇ ਉਸ ਦੀ ਹੱਤਿਆ ਕੀਤੀ ਗਈ ਸੀ। ਪੁਲਸ ਅਧਿਕਾਰੀ ਨੇ ਕਿਹਾ, "ਅਸੀਂ ਇਸ ਮਾਮਲੇ ਵਿਚ ਕਿਸੇ ਸਿੱਟੇ 'ਤੇ ਪਹੁੰਚਣ ਲਈ ਅੰਤਿਮ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਾਂ।" ਪੁਲਸ ਨੇ ਕਿਹਾ ਕਿ ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਜਿਨਸੀ ਹਮਲੇ ਤੋਂ ਬਾਅਦ ਉਸ ਦੀ ਹੱਤਿਆ ਕੀਤੀ ਗਈ ਸੀ ਅਤੇ ਪੁਲਸ ਨੇ ਖੁਦਕੁਸ਼ੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, “ਉਸ ਦੀਆਂ ਅੱਖਾਂ ਅਤੇ ਮੂੰਹ ਦੋਵਾਂ ਵਿੱਚੋਂ ਖੂਨ ਵਗ ਰਿਹਾ ਸੀ ਅਤੇ ਉਸਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ ਸਨ। ਪੀੜਤਾ ਦੇ ਗੁਪਤ ਅੰਗਾਂ 'ਚੋਂ ਵੀ ਖੂਨ ਵਗ ਰਿਹਾ ਸੀ। ਉਸ ਦੇ ਢਿੱਡ, ਖੱਬੀ ਲੱਤ, ਗਰਦਨ, ਸੱਜਾ ਹੱਥ, ਉਂਗਲਾਂ ਅਤੇ ਬੁੱਲ੍ਹਾਂ 'ਤੇ ਵੀ ਸੱਟਾਂ ਦੇ ਨਿਸ਼ਾਨ ਸਨ।
ਇਸ ਦੌਰਾਨ ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਲਾਤ ਦੇ ਸਬੂਤਾਂ ਤੋਂ ਪਤਾ ਚੱਲਦਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਨੇ ਪਹਿਲਾਂ ਮਹਿਲਾ ਡਾਕਟਰ ਦਾ ਕਤਲ ਕੀਤਾ ਅਤੇ ਫਿਰ ਉਸ ਨਾਲ ਜਬਰ-ਜ਼ਿਨਾਹ ਕੀਤਾ। ਅਧਿਕਾਰੀ ਨੇ ਕਿਹਾ, "ਇਸ ਗੱਲ ਦਾ ਸਬੂਤ ਹੈ ਕਿ ਜਦੋਂ ਦੋਸ਼ੀ ਨੇ ਉਸ 'ਤੇ ਹਮਲਾ ਕੀਤਾ ਤਾਂ ਡਾਕਟਰ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਇਕੱਲੀ ਸੌਂ ਰਹੀ ਸੀ।" ਮਹਿਲਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਹ ਵੀ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਮੁਲਜ਼ਮ ਨੇ ਕਤਲ ਤੋਂ ਬਾਅਦ ਜਬਰ-ਜ਼ਿਨਾਹ ਕੀਤਾ ਹੋਵੇਗਾ।’’ ਪੁਲਸ ਨੇ ਮੁਲਜ਼ਮ ਵੱਲੋਂ ਜੁਰਮ ਦੌਰਾਨ ਪਹਿਨੇ ਕੱਪੜੇ ਅਤੇ ਜੁੱਤੀਆਂ ਵੀ ਬਰਾਮਦ ਕਰ ਲਈਆਂ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਗ੍ਰਿਫਤਾਰ ਕੀਤੇ ਗਏ ਦੋਸ਼ੀ ਦੇ ਨਾਲ ਇਸ ਅਪਰਾਧ 'ਚ ਕੋਈ ਹੋਰ ਸ਼ਾਮਲ ਸੀ, ਅਧਿਕਾਰੀ ਨੇ ਕਿਹਾ, ''ਅਜੇ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ। ਉਸਦੇ ਕੱਪੜੇ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਉਸ ਦੀਆਂ ਜੁੱਤੀਆਂ ਵੀ ਮਿਲੀਆਂ, ਜਿਨ੍ਹਾਂ 'ਤੇ ਖੂਨ ਦੇ ਨਿਸ਼ਾਨ ਸਨ। ਸ਼ੁੱਕਰਵਾਰ ਨੂੰ ਉੱਤਰੀ ਕੋਲਕਾਤਾ ਦੇ ਆਰ.ਜੀ. ਕਰ ਸਰਕਾਰੀ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ। ਗ੍ਰਿਫਤਾਰ ਵਿਅਕਤੀ ਬਾਹਰੀ ਵਿਅਕਤੀ ਹੈ ਜਿਸ ਦੀ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਤੱਕ ਆਸਾਨੀ ਨਾਲ ਪਹੁੰਚ ਸੀ। ਉਸ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 (ਜਬਰ-ਜ਼ਿਨਾਹ) ਅਤੇ 103 (ਕਤਲ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਕੋਲਕਾਤਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ 23 ਅਗਸਤ ਤੱਕ ਪੁਲਸ ਹਿਰਾਸਤ ਵਿਚ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰ ਮੰਜ਼ਿਲਾ ਇਮਾਰਤ ਦੀ ਪਾਰਕਿੰਗ 'ਚ ਲੱਗੀ ਅੱਗ, 6 ਔਰਤਾਂ ਸਣੇ 14 ਲੋਕ ਹਸਪਤਾਲ 'ਚ ਦਾਖ਼ਲ
NEXT STORY