ਸ਼੍ਰੀਨਗਰ (ਯੂ. ਐੱਨ. ਆਈ.) : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਅੱਤਵਾਦੀਆਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਤਿੰਨਾਂ ਦੀ ਪਛਾਣ ਕਰੇਵਾ ਕਾਲੋਨੀ ਬਿਜਬੇਹਾੜਾ ਨਿਵਾਸੀ ਉਮੈਕ ਮੁਸ਼ਤਾਕ ਜ਼ਰਗਰ, ਦਾਰ ਮੁਹੱਲਾ ਅਰਵਾਨੀ ਦੇ ਇਸ਼ਫਾਕ ਅਹਿਮਦ ਡਾਰ ਅਤੇ ਦਾਰ ਮੁਹੱਲਾ ਅਰਵਾਨੀ ਨਿਵਾਸੀ ਸ਼ਾਹਿਦ ਅਹਿਮਦ ਵਜੋਂ ਹੋਈ ਹੈ। ਇਨ੍ਹਾਂ ਦੀ ਗ੍ਰਿਫਤਾਰੀ ਨਾਲ ਜ਼ਿਲ੍ਹੇ 'ਚ ਅੱਤਵਾਦੀ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇਨ੍ਹਾਂ ਕੋਲੋਂ ਇਕ ਪਿਸਤੌਲ, ਦੋ ਪਿਸਤੌਲ ਮੈਗਜ਼ੀਨ, 23 ਪਿਸਤੌਲ ਦੇ ਰੌਂਦ ਅਤੇ ਦੋ ਗ੍ਰੇਨੇਡ ਬਰਾਮਦ ਹੋਏ ਹਨ। ਇਹ ਗ੍ਰਿਫਤਾਰੀਆਂ ਵੋਪਝਨ ਖੇਤਰ ਵਿਚ ਫੌਜ ਅਤੇ ਸੀਆਰਪੀਐੱਫ ਦੇ ਨਾਲ ਪੁਲਸ ਦੀ ਇਕ ਸਾਂਝੀ ਟੀਮ ਵੱਲੋਂ ਨਾਕਾ ਚੈਕਿੰਗ ਦੌਰਾਨ ਕੀਤੀਆਂ ਗਈਆਂ।
ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਕਾਰਕੁਨਾਂ ਦੇ ਨਿਰਦੇਸ਼ਾਂ ਤਹਿਤ ਅਨੰਤਨਾਗ ਜ਼ਿਲ੍ਹੇ ਵਿਚ ਅਤੇ ਉਸ ਦੇ ਆਲੇ-ਦੁਆਲੇ ਵਿਨਾਸ਼ਕਾਰੀ ਗਤੀਵਿਧੀਆਂ ਦੀ ਯੋਜਨਾ ਬਣਾ ਰਹੇ ਸਨ। ਪੁਲਸ ਨੇ ਇਨ੍ਹਾਂ ਖਿਲਾਫ ਥਾਣਾ ਬਿਜਬੇਹਾੜਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਫੌਜ ਨੂੰ ਮਿਲਣਗੀਆਂ 73,000 ਹੋਰ ਸਿਗ-716 ਅਸਾਲਟ ਰਾਈਫਲਾਂ
NEXT STORY