ਨੈਸ਼ਨਲ ਡੈਸਕ- ਮੌਜੂਦਾ ਤੇ ਭਵਿੱਖ ਦੀਆਂ ਸੁਰੱਖਿਆ ਚੁਣੌਤੀਆਂ ਨੂੰ ਧਿਆਨ ’ਚ ਰੱਖਦੇ ਹੋਏ ਮੋਦੀ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਫੌਜੀ ਅਪਗ੍ਰੇਡ ਪਲਾਨ ਤਿਆਰ ਕੀਤਾ ਹੈ। ਇਸ ਅਧੀਨ ਅਗਲੇ 15 ਸਾਲਾਂ ’ਚ ਅਰਬਾਂ ਡਾਲਰ ਖਰਚ ਕਰ ਕੇ ਜ਼ਮੀਨ, ਅਸਮਾਨ, ਸਮੁੰਦਰ ਤੇ ਪੁਲਾੜ ਦੀ ਇਕ ਇਨਕਲਾਬੀ ਸੁਰੱਖਿਆ ਢਾਲ ਤਿਆਰ ਕੀਤੀ ਜਾਵੇਗੀ। ਇਹ ਭਾਰਤ ਨੂੰ ਭਵਿੱਖ ਲਈ ਤਿਆਰ ਫੌਜੀ ਸ਼ਕਤੀ ’ਚ ਬਦਲਣ ਵੱਲ ਇਕ ਫੈਸਲਾਕੁੰਨ ਕਦਮ ਹੈ।
ਫੌਜ ਨੂੰ 2200 ਟੈਂਕ ਤੇ ਪ੍ਰਮਾਣੂ ਜੰਗੀ ਬੇੜੇ ਮਿਲਣਗੇ। ਇਸ ਦੇ ਨਾਲ ਹੀ ਹਾਈਪਰਸੋਨਿਕ ਮਿਜ਼ਾਈਲਾਂ, ਰਾਡਾਰ ਦੀਆਂ ਨਜ਼ਰਾਂ ਤੋਂ ਬਚਣ ਦੇ ਸਮਰੱਥ ਸਟੀਲਥ ਬੰਬਾਰ ਡਰੋਨ, ਏ.ਆਈ. ਆਧਾਰਤ ਹਥਿਆਰ ਤੇ ਪੁਲਾੜ ਜੰਗ ਦੀ ਤਕਨਾਲੋਜੀ ਵੀ ਮਿਲੇਗੀ। ਇਸ ਅਨੁਸਾਰ ਫੌਜ ਨੂੰ ਟੀ-72 ਟੈਂਕਾਂ ਦੇ ਬੇੜੇ ਨੂੰ ਬਦਲਣ ਲਈ ਲਗਭਗ 1800 ਟੈਂਕ ਮਿਲਣਗੇ। ਪਹਾੜੀ ਖੇਤਰਾਂ ’ਚ ਜੰਗ ਲਈ 400 ਹਲਕੇ ਟੈਂਕ ਖਰੀਦੇ ਜਾਣਗੇ। ਫੌਜ ਨੂੰ ਟੈਂਕਾਂ ’ਤੇ ਸਥਾਪਤ ਕਰਨ ਲਈ 50,000 ਐਂਟੀ-ਟੈਂਕ ਗਾਈਡਡ ਮਿਜ਼ਾਈਲਾਂ ਵੀ ਮਿਲਣਗੀਆਂ।
ਇਹ ਵੀ ਪੜ੍ਹੋ- ਭਾਰਤ ਨੂੰ ਝਟਕਾ ਦੇਣ ਦੇ ਚੱਕਰ 'ਚ ਅਮਰੀਕਾ 'ਚ ਹੀ ਫਟ ਗਿਆ 'ਟੈਰਿਫ਼ ਬੰਬ' ! ਹੋ ਗਿਆ ਬੁਰਾ ਹਾਲ
ਇਸ ਤੋਂ ਇਲਾਵਾ 700 ਤੋਂ ਵੱਧ ਰੋਬੋਟਿਕ ਸਿਸਟਮ ਜੋ ਆਈ.ਈ.ਡੀ. ਦਾ ਪਤਾ ਲਾਉਂਦੇ ਹਨ ਤੇ ਨਸ਼ਟ ਕਰਦੇ ਹਨ, ਵੀ ਫੌਜ ਨੂੰ ਦਿੱਤੇ ਜਾਣਗੇ। ਇਸੇ ਤਰ੍ਹਾਂ ਸਮੁੰਦਰੀ ਫੌਜ ਨੂੰ ਇਕ ਨਵੇਂ ਏਅਰਕ੍ਰਾਫਟ ਕੈਰੀਅਰ ਦੇ ਨਾਲ ਹੀ ਅਗਲੀ ਪੀੜ੍ਹੀ ਦੇ 10 ਫ੍ਰੀਗੇਟ ਭਾਵ ਲੜਾਕੂ ਜੰਗੀ ਜਹਾਜ਼, 7 ਐਡਵਾਂਸਡ ਕੋਰਵੇਟ ਭਾਵ ਛੋਟੇ ਜੰਗੀ ਜਹਾਜ਼ ਤੇ 4 ਲੈਂਡਿੰਗ ਡੌਕ ਪਲੇਟਫਾਰਮ ਮਿਲਣਗੇ। ਜੰਗੀ ਜਹਾਜ਼ਾਂ ਲਈ ਪ੍ਰਮਾਣੂ ਪ੍ਰਣਾਲੀਆਂ ਤੇ ਇਲੈਕਟ੍ਰੋ-ਮੈਗਨੈਟਿਕ ਏਅਰਕ੍ਰਾਫਟ ਲਾਂਚ ਪ੍ਰਣਾਲੀਆਂ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ।
ਹਵਾਈ ਫੌਜ ਨੂੰ 150 ਸਟੀਲਥ ਬੰਬਾਰ ਡਰੋਨ ਮਿਲਣਗੇ
ਹਵਾਈ ਫੌਜ ਨੂੰ ਭਵਿੱਖ ਦੀਆਂ ਸੰਭਾਵਿਤ ਜੰਗਾਂ ਲਈ ਵੀ ਸਮਰੱਥ ਬਣਾਇਆ ਜਾਵੇਗਾ। ਇਸ ਲਈ ਇਸ ਨੂੰ 75 ਬਹੁਤ ਉਚਾਈ ਵਾਲੇ ਸੂਡੋ ਸੈਟੇਲਾਈਟ, 150 ਸਟੀਲਥ ਬੰਬਾਰ ਡਰੋਨ ਤੇ ਸੈਂਕੜੇ ਗਾਈਡਡ ਹਥਿਆਰ ਦਿੱਤੇ ਜਾਣਗੇ ਜੋ ਟੀਚਿਆਂ ਨੂੰ ਸਹੀ ਢੰਗ ਨਾਲ ਮਾਰ ਸਕਦੇ ਹਨ। ਇੰਨਾ ਹੀ ਨਹੀਂ, ਸਰਕਾਰ ਹਵਾਈ ਫੌਜ ਨੂੰ 100 ਤੋਂ ਵੱਧ ਜਹਾਜ਼ ਵੀ ਪ੍ਰਦਾਨ ਕਰੇਗੀ ਜੋ ਦੂਰ ਤੋਂ ਹੀ ਚਲਾਏ ਜਾ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਸਥਾਨ ਦੇ ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, IMD ਵਲੋਂ 'ਰੈੱਡ ਅਲਰਟ' ਜਾਰੀ
NEXT STORY