ਪਟਨਾ (ਅਨਸ)- ਤੁਸੀਂ ਸੀਰੀਅਲ ਕਿਲਰ ਬਾਰੇ ਤਾਂ ਕਈ ਵਾਰ ਸੁਣਿਆ ਹੋਵੇਗਾ ਪਰ ਇਨ੍ਹੀਂ ਦਿਨੀਂ ਇਕ 'ਸੀਰੀਅਲ ਕਿੱਸਰ' ਲੋਕਾਂ ਵਿਚਾਲੇ ਦਹਿਸ਼ਤ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਿਹਾਰ ਦੇ ਜਮੁਈ ’ਚ ਪੁਲਸ ਇਕ ਅਜਿਹੇ ਨੌਜਵਾਨ ਦੀ ਭਾਲ ’ਚ ਹੈ, ਜੋ ਔਰਤਾਂ ਅਤੇ ਲੜਕੀਆਂ ਨੂੰ ਅਚਾਨਕ ਫੜ ਕੇ ਕਿੱਸ ਕਰ ਕੇ ਦੌੜ ਜਾਂਦਾ ਹੈ। ਇਹ ਸੀਰੀਅਲ ਕਿੱਸਰ ਔਰਤਾਂ ਅਤੇ ਕੁੜੀਆਂ ਨੂੰ ਇਕੱਲੇ ਵੇਖਦੇ ਹੀ ਉਨ੍ਹਾਂ 'ਤੇ ਟੁੱਟ ਪੈਂਦਾ ਹੈ ਅਤੇ ਜ਼ਬਰਦਸਤੀ ਕਿੱਸ ਕਰ ਲੈਂਦਾ ਹੈ।
ਇਹ ਵੀ ਪੜ੍ਹੋ- ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

ਸ਼ਖ਼ਸ ਵਲੋਂ ਕਿੱਸ ਕਰਨ ਦੀ ਇਕ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਦੋਂ ਇਕ ਔਰਤ ਜਮੁਈ ਦੇ ਸਦਰ ਹਸਪਤਾਲ ਦੇ ਸਾਹਮਣੇ ਮੋਬਾਇਲ ’ਤੇ ਗੱਲ ਕਰ ਰਹੀ ਸੀ ਅਤੇ ਇਹ ਕਿੱਸਰ ਪਿੱਛਿਓਂ ਆਇਆ, ਉਸ ਨੂੰ ਜ਼ਬਰਦਸਤੀ ਕਿੱਸ ਕਰ ਕੇ ਫਰਾਰ ਹੋ ਗਿਆ। ਜਦੋਂ ਤੱਕ ਔਰਤ ਨੂੰ ਕੁਝ ਆਉਂਦਾ, ਉਦੋਂ ਤੱਕ ਉਹ ਔਰਤ ਨੂੰ ਕਿੱਸ ਕਰ ਕੇ ਫਰਾਰ ਹੋ ਜਾਂਦਾ ਹੈ। ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ- ਹਿਮਾਚਲ ਦੇ ਪਹਿਲੇ ਟਿਊਲਿਪ ਗਾਰਡਨ 'ਚ ਖਿੜੇ 'ਟਿਊਲਿਪਸ', ਸੈਲਾਨੀਆਂ ਲਈ ਬਣੇ ਖਿੱਚ ਦਾ ਕੇਂਦਰ

ਪੁਲਸ ਇਸ ਸੀਰੀਅਲ ਕਿੱਸਰ ਦੀ ਭਾਲ ਵਿਚ ਜੁੱਟ ਗਈ ਹੈ। ਪੀੜਤਾ ਨੇ ਵੀਡੀਓ ਸਾਹਮਣੇ ਆਉਣ ਮਗਰੋਂ ਜਮੁਈ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸ਼ਖ਼ਸ ਜਲਦੀ ਹੀ ਸਾਡੀ ਗ੍ਰਿਫ਼ਤ 'ਚ ਹੋਵੇਗਾ। ਕੁਝ ਹੋਰ ਲੜਕੀਆਂ ਵੀ ਇਸ ਕਿੱਸਰ ਦਾ ਸ਼ਿਕਾਰ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ- 'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ
J&K: ਮਹਿਬੂਬਾ ਮੁਫ਼ਤੀ ਬੋਲੀ- ਸੂਦ ਸਮੇਤ ਵਾਪਸ ਲਵਾਂਗੇ ਧਾਰਾ-370
NEXT STORY