ਸਮਸਤੀਪੁਰ (ਬਿਹਾਰ) : ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਚ ਆਪਣੇ ਹੀ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਕਥਿਤ ਤੌਰ 'ਤੇ ਜ਼ਹਿਰਲੀ ਗੈਸ ਕਾਰਨ ਪਿਤਾ-ਪੁੱਤਰ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਬੁੱਧਵਾਰ ਨੂੰ ਦਿੱਤੀ ਗਈ। ਮ੍ਰਿਤਕਾਂ ਦੀ ਪਛਾਣ ਦਯਾ ਰਾਮ ਸ਼ਾਹ, ਉਹਨਾਂ ਦੇ ਪੁੱਤਰ ਰਾਧੇਸ਼ਿਆਮ ਕੁਮਾਰ ਅਤੇ ਉਮੇਸ਼ ਸ਼ਾਹ ਦੇ ਰੂਪ ਵਿਚ ਹੋਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਉਮੇਸ਼ ਸ਼ਾਹ ਦਯਾ ਰਾਮ ਸ਼ਾਹ ਦਾ ਰਿਸ਼ਤੇਦਾਰ ਸੀ। ਇਹ ਘਟਨਾ ਮੰਗਲਵਾਰ ਸ਼ਾਮ ਲਾਰਜਾਘਾਟ ਥਾਣਾ ਖੇਤਰ ਦੇ ਸਲਾਹਾ ਬੁਜੁਰਗ ਪਿੰਡ ਵਿਚ ਵਾਪਰੀ ਹੈ।
ਇਹ ਵੀ ਪੜ੍ਹੋ - ਭਲਕੇ ਤੋਂ ਬੰਦ ਕਈ ਸਕੂਲ-ਕਾਲਜ, ਮੀਂਹ ਕਾਰਨ ਅਗਲੇ 48 ਘੰਟੇ ਅਲਰਟ ਰਹਿਣ ਦੀ ਚਿਤਾਵਨੀ
ਲਾਰਜਘਾਟ ਪੁਲਸ ਸਟੇਸ਼ਨ ਦੇ ਸਬ-ਇੰਸਪੈਕਟਰ ਜਤਿੰਦਰ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮੰਗਲਵਾਰ ਸ਼ਾਮ ਸਲਹਾ ਬੁਜ਼ੁਰਗ ਪਿੰਡ ਵਿਚ ਆਪਣੇ ਹੀ ਘਰ ਦੇ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ 3 ਲੋਕ ਬੇਹੋਸ਼ ਹੋ ਗਏ। ਇਸ ਦੌਰਾਨ ਪਿੰਡ ਵਾਲੇ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਨੇੜਲੇ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ - ਭਾਰਤ ਬੰਦ ਦੌਰਾਨ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ, ਸਕੂਲਾਂ 'ਚ ਛੁੱਟੀ ਜਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
25 ਕਰੋੜ ਮੁਲਾਜ਼ਮਾਂ ਦਾ 'ਭਾਰਤ ਬੰਦ' ਅੱਜ, ਟਰੇਡ ਯੂਨੀਅਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ
NEXT STORY