ਬਿਹਾਰ (ਭਾਸ਼ਾ)- ‘ਲਿਵਰ ਸਿਰੋਸਿਸ’ ਤੋਂ ਪੀੜਤ ਬਿਹਾਰ ਦੇ 29 ਸਾਲਾ ਇਕ ਵਿਅਕਤੀ ਸ਼ਿਵ ਨੂੰ ਪਤਨੀ ਪਾਰਵਤੀ ਵਲੋਂ ਅੰਗਦਾਨ ਕਰਨ ਨਾਲ ਇਕ ਨਵਾਂ ਜੀਵਨ ਮਿਲਿਆ ਹੈ। ਡਾਕਟਰਾਂ ਨੇ ਦੱਸਿਆ ਕਿ ਲਿਵਰ ਟਰਾਂਸਪਲਾਂਟ ਦੀ ਸਰਜਰੀ 12 ਘੰਟੇ ਤੱਕ ਚੱਲੀ ਅਤੇ ਇਹ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਉਨ੍ਹਾਂ ਦੇ ਖੂਨ ਸਮੂਹ ਵੱਖ-ਵੱਖ ਸਨ। ਉਨ੍ਹਾਂ ਕਿਹਾ ਕਿ ਉਂਝ ਤਾਂ ਉਸ ਦੀ 21 ਸਾਲਾ ਪਤਨੀ ਆਪਣਾ ਲਿਵਰ ਦਾਨ ਕਰਨ ਦੀ ਇੱਛੁਕ ਸੀ ਪਰ ਉਸ ਦਾ ਵੀ ਖੂਨ ‘ਏ ਪਾਜ਼ੇਟਿਵ’ ਸੀ। ਉਸ ਦੀ ਜਾਂਚ ਕੀਤੀ ਗਈ ਅਤੇ ਉਹ ਅੰਗਦਾਨ ਲਈ ਉਚਿਤ ਪਾਈ ਗਈ। ਬਾਅਦ ਵਿਚ ਇਹ ਟਰਾਂਸਪਲਾਂਟ ਸਰਜਰੀ ਹਾਲ ਵਿਚ ਮੱਧ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਚ ਹੋਈ।
ਇਹ ਵੀ ਪੜ੍ਹੋ : ਦਰਦਨਾਕ ਘਟਨਾ: ਟੱਕਰ ਮਗਰੋਂ ਨੌਜਵਾਨ ਨੂੰ 3 ਕਿਮੀ ਤੱਕ ਘੜੀਸਦੀ ਲੈ ਗਈ ਕਾਰ, ਪਹੀਆ ਖੋਲ੍ਹ ਕੇ ਕੱਢੀ ਲਾਸ਼
ਐੱਸ.ਜੀ.ਆਰ.ਐੱਚ. ਦੇ ਡਾਕਟਰਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਪਾਰਵਤੀ ਨੇ ਦੇਖਿਆ ਕਿ ਉਸ ਦਾ ਪਤੀ ਬਿਸਤਰ 'ਤੇ ਬੇਹੋਸ਼ ਪਿਆ ਹੈ। ਉਨ੍ਹਾਂ ਅਨੁਸਾਰ ਉਹ ਤੁਰੰਤ ਉਸ ਨੂੰ ਇਲਾਜ ਲਈ ਲੈ ਗਈ, ਉਦੋਂ ਜਾਂਚ 'ਚ ਪਤਾ ਲੱਗਾ ਕਿ ਸ਼ਿਵ ਨੂੰ 'ਲੀਵਰ ਸਿਰੋਸਿਸ' ਰੋਗ ਹੋ ਗਿਆ ਹੈ, ਜੋ ਆਖ਼ਰੀ ਪੜਾਅ 'ਚ ਹੈ, ਨਤੀਜੇ ਵਜੋਂ ਉਸ ਨੂੰ ਹੈਪੇਟਿਕ ਇਨਸੇਫੈਲੋਪੈਥੀ ਹੋ ਗਿਆ ਹੈ (ਜਿਸ 'ਚ ਵਿਅਕਤੀ ਬੇਹੋਸ਼ ਹੋ ਜਾਂਦਾ ਹੈ)। ਹਸਪਤਾਲ ਨੇ ਕਿਹਾ ਕਿ ਇਹ ਖ਼ਬਰ ਪਰਿਵਾਰ ਲਈ ਬਹੁਤ ਦੁਖ਼ਦ ਸੀ, ਕਿਉਂਕਿ ਸ਼ਿਵ 6 ਮੈਂਬਰਾਂ ਦੇ ਪਰਿਵਾਰ 'ਚ ਇਕਮਾਤਰ ਕਮਾਉਣ ਵਾਲਾ ਮੈਂਬਰ ਸੀ। ਪਰਿਵਾਰ 'ਚ ਸ਼ਿਵ ਜੋੜੇ ਤੋਂ ਇਲਾਵਾ ਬਜ਼ੁਰਗ ਮਾਪੇ ਅਤੇ 2 ਬੱਚੇ ਹਨ। ਡਾਕਟਰਾਂ ਨੇ ਦੱਸਿਆ ਕਿ ਬਿਹਾਰ ਅਤੇ ਦਿੱਲੀ 'ਚ ਕਈ ਹਸਪਤਾਲਾਂ ਦੇ ਚੱਕਰ ਕੱਟਣ ਤੋਂ ਬਾਅਦ ਉਹ ਲੋਕ ਐੱਸ.ਜੀ.ਆਰ.ਐੱਚ. ਆਏ। ਐੱਸ.ਜੀ.ਆਰ.ਐੱਚ. ਦੇ ਮੁੱਖ ਸਰਜਨ ਡਾ. ਨੈਮਿਸ਼ ਮੇਹਤਾ ਨੇ ਕਿਹਾ ਕਿ ਉਸ (ਸ਼ਿਵ) ਨੂੰ ਅੰਗਦਾਤਾ ਲੱਭਣ ਲਈ ਕਿਹਾ ਗਿਆ। ਡਾਕਟਰਾਂ ਨੇ ਦੱਸਿਆ ਕਿ ਸਾਡੇ ਸਾਹਮਣੇ ਚੁਣੌਤੀ ਸੀ ਕਿ ਸ਼ਿਵ ਅਤੇ ਉਸ ਦੀ ਪਤਨੀ ਦਾ ਬਲੱਡ ਗਰੁੱਪ ਵੱਖ-ਵੱਖ ਸੀ। ਸ਼ਿਵ ਦੀ ਪਤਨੀ ਪਾਰਵਤੀ ਅੰਗਦਾਨ ਕਰਨ ਲਈ ਤਿਆਰ ਸੀ ਅਤੇ ਉਸ ਦਾ ਬਲੱਡ ਗਰੁੱਪ ਏ ਪਾਜ਼ੇਟਿਵ ਸੀ। ਉਸ ਦੀ ਜਾਂਚ ਕੀਤੀ ਗਈ ਅਤੇ ਉਹ ਅੰਗਦਾਨ ਲਈ ਉਕਯੁਕਤ ਪਾਈ ਗਈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਆਸਥਾ ਜਾਂ ਅੰਧਵਿਸ਼ਵਾਸ! ਬੀਮਾਰ ਬੱਚੇ ਨੂੰ ਇਲਾਜ ਲਈ ਕਥਾਵਾਚਕ ਦੇ ਦਰਬਾਰ 'ਚ ਲਿਆਏ ਮਾਪੇ, ਮੌਤ
NEXT STORY