ਬੇਗੂਸਰਾਏ– ਬਿਹਾਰ ਦੇ ਬੇਗੂਸਰਾਏ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵੈਟਰਨਰੀ ਡਾਕਟਰ (ਪਸ਼ੂਆਂ ਦੇ ਡਾਕਟਰ) ਨੂੰ ਅਗਵਾ ਕਰ ਕੇ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ। ਘਟਨਾ ਮੁਤਾਬਕ ਕੁਝ ਲੋਕਾਂ ਨੇ ਡਾਕਟਰ ਨੂੰ ਆਪਣੇ ਘਰ ਬੀਮਾਰ ਪਸ਼ੂ ਨੂੰ ਵੇਖਣ ਲਈ ਬੁਲਾਇਆ ਸੀ। ਇਸ ਦੌਰਾਨ ਉਸ ਨੂੰ ਅਗਵਾ ਕਰ ਲਿਆ ਗਿਆ।

ਇਸ ਮਾਮਲੇ ’ਚ ਇਕ ਅਧਿਕਾਰੀ ਨੇ ਦੱਸਿਆ ਕਿ ਬੇਗੂਸਰਾਏ ਜ਼ਿਲ੍ਹੇ ਦੇ ਇਕ ਪਸ਼ੂਆਂ ਦੇ ਡਾਕਟਰ ਨੂੰ ਜ਼ਬਰਨ ਵਿਆਹ ਲਈ ਅਗਵਾ ਕਰ ਲਿਆ ਗਿਆ ਸੀ। ਜਾਣਕਾਰੀ ਮੁਤਾਬਕ ਤੇਘਰਾ ਥਾਣਾ ਖੇਤਰ ਦੇ ਪਿਧੌਲੀ ਪਿੰਡ ਦੇ ਪਸ਼ੂਆਂ ਦੇ ਡਾਕਟਰ ਸੱਤਿਅਮ ਕੁਮਾਰ ਝਾਅ ਸੋਮਵਾਰ ਨੂੰ ਘਰ ਤੋਂ ਪਸ਼ੂਆਂ ਦਾ ਇਲਾਜ ਕਰਨ ਲਈ ਨਿਕਲੇ ਸਨ। ਕੁਝ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਘਰ ਬੀਮਾਰ ਪਸ਼ੂ ਨੂੰ ਵੇਖਣ ਲਈ ਬੁਲਾਇਆ ਸੀ, ਜਿੱਥੇ 3 ਲੋਕਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ।

ਪਿਤਾ ਨੇ ਦਰਜ ਕਰਵਾਈ ਅਗਵਾ ਦੀ ਸ਼ਿਕਾਇਤ-
13 ਜੂਨ ਨੂੰ ਪਸ਼ੂਆਂ ਦੇ ਡਾਕਟਰ ਸੱਤਿਅਮ ਕੁਮਾਰ ਝਾਅ ਨੂੰ ਆਪਣੇ ਘਰ ਤੋਂ ਨਿਕਲੇ ਸਨ ਪਰ ਜਦੋਂ ਦੇਰ ਰਾਤ ਤੱਕ ਉਹ ਆਪਣੇ ਘਰ ਵਾਪਸ ਨਹੀਂ ਪਰਤੇ ਤਾਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਖੋਜਬੀਨ ’ਚ ਸਾਹਮਣੇ ਆਇਆ ਕਿ ਹਸਨਪੁਰ ਪਿੰਡ ਦੇ ਵਿਜੇ ਸਿੰਘ ਨੇ ਸੱਤਿਅਮ ਝਾਅ ਨੂੰ ਅਗਵਾ ਕਰਵਾਇਆ ਅਤੇ ਉਸ ਦਾ ਵਿਆਹ ਕਰਵਾ ਦਿੱਤਾ। ਇਸ ਸਬੰਧ ਵਿਚ ਬੇਗੂਸਰਾਏ ਦੇ ਐੱਸ. ਪੀ. ਯੋਗੇਂਦਰ ਕੁਮਾਰ ਨੇ ਦੱਸਿਆ ਕਿ ਡਾਕਟਰ ਲੜਕੇ ਦੇ ਪਿਤਾ ਨੇ ਥਾਣੇ ’ਚ ਲਿਖਤੀ ਸ਼ਿਕਾਇਤ ਕੀਤੀ ਸੀ। ਅਸੀਂ ਐੱਸ. ਐੱਚ. ਓ. ਅਤੇ ਹੋਰਨਾਂ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ। ਮਾਮਲਾ ਸਹੀ ਪਾਏ ਜਾਣ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡਾਕਟਰ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਹਸਨਪੁਰ ਸਥਿਤ ਵਿਜੇ ਕੁਮਾਰ ਸਿੰਘ ਦੇ ਘਰ ਛਾਪਾ ਮਾਰਿਆ। ਮੁੰਡਾ, ਕੁੜੀ ਦੇ ਨਾ ਮਿਲਣ ’ਤੇ ਪੁਲਸ ਨੇ ਵਿਜੇ ਕੁਮਾਰ ਦੇ ਭਰਾ ਰਾਜਕੁਮਾਰ ਸਿੰਘ ਉਰਫ਼ ਫੋਨੀ ਨੂੰ ਹਿਰਾਸਤ ’ਚ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਪਦੀ ਦੁਪਹਿਰ ਸਿਪਾਹੀ ਨੇ ਬਾਂਦਰਾਂ ਨੂੰ ਅੰਬ ਖੁਆ ਪੇਸ਼ ਕੀਤਾ ਮਨੁੱਖਤਾ ਦੀ ਮਿਸਾਲ
NEXT STORY