ਹਾਜੀਪੁਰ- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਜੰਦਾਹਾ ਥਾਣੇ ਅਧੀਨ ਪੈਂਦੇ ਹਰਪ੍ਰਸਾਦ ਪਿੰਡ ਵਿਚ ਇਕ 13 ਸਾਲਾ ਕੁੜੀ ਨੇ ਆਪਣੇ ਪ੍ਰੇਮੀ ਅਤੇ ਚਾਚੀ ਨਾਲ ਮਿਲ ਕੇ ਆਪਣੀ 9 ਸਾਲਾ ਛੋਟੀ ਭੈਣ ਦਾ ਕਤਲ ਕਰ ਦਿੱਤਾ ਅਤੇ ਪਛਾਣ ਮਿਟਾਉਣ ਲਈ ਉਸ ਦੇ ਚਿਹਰੇ ਨੂੰ ਤੇਜ਼ਾਬ ਨਾਲ ਸਾੜ ਦਿੱਤਾ। ਪੁਲਸ ਨੇ ਘਟਨਾ ਵਿਚ ਸ਼ਾਮਲ ਨਾਬਾਲਗ ਸਮੇਤ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 13 ਸਾਲਾ ਕੁੜੀ ਨੂੰ ਇੱਥੇ ਜ਼ਿਲ੍ਹੇ ਦੇ ਬਾਲਿਕਾ ਸੁਧਾਰ ਘਰ ਭੇਜ ਦਿੱਤਾ ਗਿਆ ਹੈ, ਉਥੇ ਹੀ ਉਸ ਦੇ 18 ਸਾਲਾ ਪ੍ਰੇਮੀ ਅਤੇ ਉਸ ਦੀ 32 ਸਾਲਾ ਚਾਚੀ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ
ਵੈਸ਼ਾਲੀ ਦੇ ਪੁਲਸ ਅਧਿਕਾਰੀ ਰਵੀ ਰੰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ 15 ਮਈ ਦੀ ਹੈ, ਜਦੋਂ 13 ਸਾਲਾ ਕੁੜੀ ਨੇ ਆਪਣੇ ਪ੍ਰੇਮੀ ਅਤੇ ਆਪਣੀ ਚਾਚੀ ਦੀ ਮਦਦ ਨਾਲ 9 ਸਾਲ ਦੀ ਛੋਟੀ ਭੈਣ ਦਾ ਕਤਲ ਕਰ ਦਿੱਤਾ। ਰੰਜਨ ਕੁਮਾਰ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਵੱਡੀ ਭੈਣ ਅਤੇ ਉਸ ਦੇ ਪ੍ਰੇਮੀ ਨੇ ਜ਼ੁਰਮ ਕਬੂਲ ਕੀਤਾ ਹੈ। ਦੋਹਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੇ 9 ਸਾਲ ਦੀ ਕੁੜੀ ਨੂੰ ਇਸ ਲਈ ਮਾਰ ਦਿੱਤਾ, ਕਿਉਂਕਿ ਉਨ੍ਹਾਂ ਇਤਰਾਜ਼ਯੋਗ ਹਲਾਤ ਵਿਚ ਵੇਖ ਲਿਆ ਸੀ। ਦੋਹਾਂ ਨੂੰ ਡਰ ਸੀ ਕਿ ਛੋਟੀ ਕੁੜੀ ਉਨ੍ਹਾਂ ਦੇ ਪ੍ਰੇਮ ਸਬੰਧਾਂ ਦਾ ਰਾਜ ਮਾਪਿਆਂ ਸਾਹਮਣੇ ਖੋਲ੍ਹ ਸਕਦੀ ਹੈ। ਵਾਰਦਾਤ ਦੇ ਦਿਨ ਕੁੜੀਆਂ ਦੇ ਮਾਪੇ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਲਈ ਇਕ ਰਿਸ਼ਤੇਦਾਰ ਦੇ ਪਿੰਡ ਗਏ ਸਨ।
ਇਹ ਵੀ ਪੜ੍ਹੋ- ਘੱਗਰ ਨਦੀ 'ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ 'ਚ ਪਿਆ ਚੀਕ ਚਿਹਾੜਾ
ਪੁਲਸ ਅਧਿਕਾਰੀ ਨੇ ਕਿਹਾ ਕਿ 9 ਸਾਲਾ ਬੱਚੀ ਦਾ ਕਤਲ ਕਰ ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਘਰ ਦੇ ਅੰਦਰ ਬਕਸੇ 'ਚ ਲੁੱਕੋ ਦਿੱਤਾ ਪਰ ਤਿੰਨ ਦਿਨ ਬਾਅਦ ਜਦੋਂ ਸਰੀਰ ਤੋਂ ਬਦਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਉਸ ਨੂੰ ਨੇੜੇ ਦੇ ਖੇਤਾਂ 'ਚ ਸੁੱਟ ਦਿੱਤਾ। ਪਛਾਣ ਲੁਕਾਉਣ ਲਈ ਉਨ੍ਹਾਂ ਨੇ ਮ੍ਰਿਤਕਾ ਦੇ ਚਿਹਰੇ 'ਤੇ ਤੇਜ਼ਾਬ ਪਾ ਦਿੱਤਾ ਅਤੇ ਉਂਗਲਾਂ ਵੱਢ ਦਿੱਤੀਆਂ। ਜਦੋਂ ਉਨ੍ਹਾਂ ਮਾਪੇ ਘਰ ਪਰਤੇ ਤਾਂ ਉਨ੍ਹਾਂ ਨੇ ਆਪਣੀ ਛੋਟੀ ਧੀ ਨੂੰ ਗਾਇਬ ਪਾਇਆ। ਮਾਪਿਆਂ ਨੇ ਛੋਟੀ ਧੀ ਦੇ ਲਾਪਤਾ ਹੋਣ ਬਾਰੇ ਜੰਦਾਹਾ ਥਾਣੇ ਨੂੰ ਸੂਚਿਤ ਕੀਤਾ ਅਤੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਇਸ ਤੋਂ ਬਾਅਦ ਪੁਲਸ ਨੇ ਇਕ ਵਿਸ਼ੇਸ਼ ਜਾਂਚ ਦਲ (SIT) ਦਾ ਗਠਨ ਕੀਤਾ ਗਿਆ, ਜਿਸ ਨੇ 19 ਮਈ ਨੂੰ ਸ਼ਿਕਾਇਤਕਰਤਾ ਦੇ ਘਰ ਦੇ ਪਿਛਲੇ ਇਕ ਖੇਤ ਵਿਚੋਂ 9 ਸਾਲਾ ਬੱਚੀ ਦੀ ਲਾਸ਼ ਬਰਾਮਦ ਕੀਤੀ।
ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ
ਗੁੱਸੇ 'ਚ ਆਏ ਪਤੀ ਦਾ ਖ਼ੌਫਨਾਕ ਕਾਰਾ, ਪਤਨੀ ਦਾ ਸਿਰ ਵੱਢ ਪੂਰੇ ਪਿੰਡ 'ਚ ਘੁਮਾਇਆ
NEXT STORY