ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਆਸ਼ਿਆਨਾ ਇਲਾਕੇ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੈਥਾਲੋਜੀ ਲੈਬ ਦੇ ਮਾਲਕ ਦੀ ਲਾਸ਼ ਉਨ੍ਹਾਂ ਦੇ ਹੀ ਘਰ ਵਿੱਚੋਂ ਇੱਕ ਡਰੱਮ ਵਿੱਚੋਂ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਮਾਨਵੇਂਦਰ ਸਿੰਘ ਵਜੋਂ ਹੋਈ ਹੈ, ਜੋ 'ਵਰਧਮਾਨ ਪੈਥਾਲੋਜੀ' ਦੇ ਮਾਲਕ ਸਨ। ਉਹ 20 ਫਰਵਰੀ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਸੀ।
ਨੀਲੇ ਡਰੱਮ 'ਚੋਂ ਮਿਲੀ ਲਾਸ਼
ਪੁਲਸ ਨੂੰ ਮਾਨਵੇਂਦਰ ਸਿੰਘ ਦੀ ਲਾਸ਼ ਸੈਕਟਰ-L ਸਥਿਤ ਉਨ੍ਹਾਂ ਦੇ ਮਕਾਨ ਨੰਬਰ 91 ਵਿੱਚ ਇੱਕ ਨੀਲੇ ਰੰਗ ਦੇ ਡਰੱਮ ਵਿੱਚੋਂ ਮਿਲੀ। ਲਾਸ਼ ਦੇ ਸਿਰ ਅਤੇ ਪੈਰਾਂ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ, ਜਿਸ ਤੋਂ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਵਾਰਦਾਤ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।
ਬੀ.ਕਾਮ ਦਾ ਵਿਦਿਆਰਥੀ ਪੁੱਤ ਗ੍ਰਿਫ਼ਤਾਰ
ਪੁਲਸ ਦੀ ਸ਼ੁਰੂਆਤੀ ਜਾਂਚ ਵਿੱਚ ਸ਼ੱਕ ਦੀ ਸੂਈ ਮ੍ਰਿਤਕ ਦੇ ਆਪਣੇ ਪੁੱਤ ਵੱਲ ਘੁੰਮ ਰਹੀ ਹੈ, ਜੋ ਬੀ.ਕਾਮ ਦਾ ਵਿਦਿਆਰਥੀ ਹੈ। ਪੁਲਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤ ਆਪਣੇ ਪਿਤਾ ਵੱਲੋਂ ਦਿੱਤੀ ਜਾਂਦੀ ਡਾਂਟ ਤੋਂ ਕਾਫ਼ੀ ਨਾਰਾਜ਼ ਸੀ, ਜਿਸ ਕਾਰਨ ਉਸ ਨੇ ਇਸ ਖ਼ੌਫ਼ਨਾਕ ਕਦਮ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ।
ਘਰ 'ਚ ਮੌਜੂਦ ਸੀ ਬੇਟੀ
ਜਿਸ ਸਮੇਂ ਇਹ ਘਟਨਾ ਵਾਪਰੀ, ਮਾਨਵੇਂਦਰ ਸਿੰਘ ਦੀ ਪਤਨੀ ਪਿੰਡ ਗਈ ਹੋਈ ਸੀ, ਜਦਕਿ ਉਨ੍ਹਾਂ ਦੀ ਬੇਟੀ ਘਰ ਵਿੱਚ ਹੀ ਮੌਜੂਦ ਸੀ। ਹੁਣ ਪੁਲਿਸ ਇਸ ਪਹਿਲੂ ਦੀ ਜਾਂਚ ਕਰ ਰਹੀ ਹੈ ਕਿ ਕੀ ਘਰ ਦੇ ਅੰਦਰ ਕੋਈ ਅਚਾਨਕ ਝਗੜਾ ਹੋਇਆ ਸੀ ਜਾਂ ਫਿਰ ਇਹ ਕੋਈ ਪਹਿਲਾਂ ਤੋਂ ਰਚੀ ਗਈ ਸਾਜ਼ਿਸ਼ ਸੀ।
ਫੋਰੈਂਸਿਕ ਜਾਂਚ ਜਾਰੀ
ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਫੋਰੈਂਸਿਕ ਟੀਮ ਘਰ ਵਿੱਚੋਂ ਸਬੂਤ ਜੁਟਾਉਣ ਵਿੱਚ ਲੱਗੀ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਜਲਦੀ ਹੀ ਹੱਤਿਆ ਦੇ ਅਸਲ ਕਾਰਨਾਂ ਦਾ ਖੁਲਾਸਾ ਕਰ ਦਿੱਤਾ ਜਾਵੇਗਾ।
ਹਾਦਸੇ ਦੇ ਪੀੜਤਾਂ ਦੀ ਮਦਦ ਕਰੋ ਤੇ ਪਾਓ 25,000 ਰੁਪਏ... ਦਿੱਲੀ 'ਚ 'ਰਾਹ-ਵੀਰ' ਯੋਜਨਾ ਲਾਗੂ
NEXT STORY