ਖਗੜੀਆ– ‘ਆਮਦਨੀ ਅੱਠਨੀ, ਟੈਕਸ ਰੁਪਿਆ’, ਜੀ ਬਿਲਕੁੱਲ ਠੀਕ ਪੜ੍ਹਿਆ ਤੁਸੀਂ। ਬਿਹਾਰ ’ਚ ਇਕ ਦਿਹਾੜੀ ਮਜ਼ਦੂਰ ਨੂੰ ਆਮਦਨ ਟੈਕਸ ਵਿਭਾਗ ਵੱਲੋਂ 37.5 ਲੱਖ ਰੁਪਏ ਭੁਗਤਾਨ ਦਾ ਨੋਟਿਸ ਮਿਲਿਆ। ਮਜ਼ਦੂਰ ਲਈ ਇਹ ਨੋਟਿਸ ਬਿਲਕੁਲ ਉਸ ਤਰ੍ਹਾਂ ਦਾ ਅਨੁਭਵ ਸੀ, ਜਿਵੇਂ ਬਿਨਾਂ ਮੀਂਹ ਦੇ ਹੜ੍ਹ ਆਉਣਾ। ਮਜ਼ਦੂਰ 500 ਰੁਪਏ ਦੀ ਦਿਹਾੜੀ ਕਮਾਉਂਦਾ ਹੈ ਅਤੇ ਆਮਦਨ ਟੈਕਸ ਵਿਭਾਗ ਨੇ ਉਸ ਨੂੰ ਛੇਤੀ ਤੋਂ ਛੇਤੀ ਇੰਨਾ ਬਕਾਇਆ ਟੈਕਸ ਜਮ੍ਹਾਂ ਕਰਨ ਦਾ ਨੋਟਿਸ ਭੇਜਿਆ ਹੈ।
ਇਹ ਵੀ ਪੜ੍ਹੋ- ਲੁੱਕਆਊਟ ਨੋਟਿਸ ’ਤੇ ਸਿਸੋਦੀਆ ਦਾ ਟਵੀਟ- ਇਹ ਕੀ ਨੌਟੰਕੀ ਹੈ ਮੋਦੀ ਜੀ, ਦੱਸੋ ਕਿੱਥੇ ਆਉਣਾ ਹੈ?
ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਮਘੌਨਾ ਪਿੰਡ ’ਚ ਗਿਰੀਸ਼ ਯਾਦਵ ਨਾਂ ਦੇ ਇਕ ਦਿਹਾੜੀ ਮਜ਼ਦੂਰ ਦੀ ਹਾਲਤ ਉਦੋਂ ਖਰਾਬ ਹੋ ਗਈ, ਜਦੋਂ ਉਸ ਨੇ ਆਮਦਨ ਟੈਕਸ ਵਿਭਾਗ ਦਾ 37.5 ਲੱਖ ਰੁਪਏ ਬਕਾਇਆ ਟੈਕਸ ਦਾ ਨੋਟਿਸ ਵੇਖਿਆ। ਹਾਲਾਂਕਿ ਗਿਰੀਸ਼ ਨੇ ਇਸ ਸਬੰਧ ’ਚ ਇਲਾਕੇ ਦੇ ਪੁਲਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਅਲੌਲੀ ਪੁਲਸ ਸਟੇਸ਼ਨ ਦੇ ਥਾਣੇਦਾਰ ਪੁਰੇਂਦਰ ਕੁਮਾਰ ਦਾ ਕਹਿਣਾ ਹੈ ਕਿ ਗਿਰੀਸ਼ ਯਾਦਵ ਨੇ ਜੋ ਜਾਣਕਾਰੀ ਦਿੱਤੀ ਹੈ, ਉਸ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਹਿਲੀ ਨਜ਼ਰੇ ਇਹ ਧੋਖਾਧੜੀ ਦਾ ਮਾਮਲਾ ਲੱਗਦਾ ਹੈ। ਗਿਰੀਸ਼ ਨੂੰ ਇਹ ਨੋਟਿਸ ਉਸ ਦੇ ਨਾਂ ’ਤੇ ਜਾਰੀ ਇਕ ਪੈੱਨ ਕਾਰਡ ’ਤੇ ਮਿਲਿਆ ਹੈ।
ਇਹ ਵੀ ਪੜ੍ਹੋ- ਦੇਸੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ SPG ਦੇ ਰਹੀ ਟ੍ਰੇਨਿੰਗ, PM ਮੋਦੀ ਦੇ ਸੁਰੱਖਿਆ ਦਸਤੇ ’ਚ ਹੋਣਗੇ ਸ਼ਾਮਲ
ਓਧਰ ਗਿਰੀਸ਼ ਦਾ ਕਹਿਣਾ ਹੈ ਕਿ ਉਹ ਦਿੱਲੀ ’ਚ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਜਿੱਥੇ ਉਸ ਨੇ ਇਕ ਵਾਰ ਇਕ ਦਲਾਲ ਜ਼ਰੀਏ ਪੈੱਨ ਕਾਰਡ ਬਣਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਬਾਅਦ ਉਸ ਨਾਲ ਕਦੇ ਵੀ ਉਸ ਦੀ ਮੁਲਾਕਾਤ ਨਹੀਂ ਹੋਈ। ਥਾਣੇਦਾਰ ਮੁਤਾਬਕ ਇਸ ਤੋਂ ਇਲਾਵਾ ਨੋਟਿਸ ’ਚ ਗਿਰੀਸ਼ ਨੂੰ ਰਾਜਸਥਾਨ ਸਥਿਤ ਇਕ ਕੰਪਨੀ ਨਾਲ ਜੁੜੇ ਹੋਣ ਦੀ ਗੱਲ ਆਖੀ ਗਈ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਰਾਜਸਥਾਨ ਕਦੇ ਗਿਆ ਹੀ ਨਹੀਂ।
ਨੋਇਡਾ 'ਚ ਸ਼੍ਰੀਕਾਂਤ ਤਿਆਗੀ ਦੇ ਹੱਕ 'ਚ 'ਮਹਾਪੰਚਾਇਤ', ਸੋਸਾਇਟੀ ਦੇ ਲੋਕਾਂ ਨੇ ਸ਼ਾਂਤਮਈ ਕੀਤਾ ਵਿਰੋਧ
NEXT STORY