ਨਵੀਂ ਦਿੱਲੀ– ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਦਰਅਸਲ ਸੀ. ਬੀ. ਆਈ. ਵਲੋਂ ਮਨੀਸ਼ ਸਿਸੋਦੀਆ ਅਤੇ 13 ਹੋਰਨਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ। ਇਨ੍ਹਾਂ ਸਾਰਿਆਂ ਦੇ ਨਾਂ ਸੀ. ਬੀ. ਆਈ. ਵਲੋਂ ਦਰਜ ਐੱਫ. ਆਈ. ਆਰ. ’ਚ ਸ਼ਾਮਲ ਹਨ, ਅਜਿਹੇ ’ਚ ਇਹ ਸਾਰੇ ਵਿਦੇਸ਼ ਨਹੀਂ ਜਾ ਸਕਣਗੇ। ਇਸ ਦਰਮਿਆਨ ਲੁੱਕਆਊਟ ਨੋਟਿਸ ਜਾਰੀ ਹੋਣ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਵੀ ਪੜ੍ਹੋ- ਸਿਸੋਦੀਆ ਦੇ ਘਰ CBI ਛਾਪੇ ’ਤੇ ਕਪਿਲ ਸਿੱਬਲ ਬੋਲੇ- ‘ਪਿੰਜਰੇ ’ਚ ਬੰਦ ਤੋਤਾ’ ਹੁਣ ਆਜ਼ਾਦ ਹੋ ਗਿਆ
ਸਿਸੋਦੀਆ ਨੇ ਟਵੀਟ ਕੀਤਾ, ‘‘ਤੁਹਾਡੀ ਸਾਰੀ ਰੇਡ ਫੇਲ੍ਹ ਹੋ ਗਈ, ਕੁਝ ਨਹੀਂ ਮਿਲਿਆ, ਇਕ ਪੈਸੇ ਦੀ ਹੇਰਾ-ਫੇਰੀ ਨਹੀਂ ਮਿਲੀ। ਹੁਣ ਤੁਸੀਂ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਮਨੀਸ਼ ਸਿਸੋਦੀਆ ਮਿਲ ਨਹੀਂ ਰਿਹਾ। ਇਹ ਕੀ ਨੌਟੰਕੀ ਹੈ ਮੋਦੀ ਜੀ? ਮੈਂ ਖੁੱਲ੍ਹੇਆਮ ਦਿੱਲੀ ’ਚ ਘੁੰਮ ਰਿਹਾ ਹਾਂ, ਦੱਸੋਂ ਕਿੱਥੇ ਆਉਣਾ ਹੈ? ਤੁਹਾਨੂੰ ਮੈਂ ਮਿਲ ਨਹੀਂ ਰਿਹਾ?
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੀ. ਬੀ. ਆਈ. ਨੇ ਆਬਕਾਰੀ ਨੀਤੀ ਮਾਮਲੇ ’ਚ ਮਨੀਸ਼ ਸਿਸੋਦੀਆ ਦੀ ਰਿਹਾਇਸ਼ ਸਮੇਤ 30 ਥਾਵਾਂ ’ਤੇ ਛਾਪੇ ਮਾਰੇ ਸਨ। ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਸਿਸੋਦੀਆ ਦੇ ਨੇੜਲੇ ਸਹਿਯੋਗੀ ਦੀ ਕੰਪਨੀ ਨੂੰ ਕਥਿਤ ਰੂਪ ਨਾਲ ਇਕ ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਸੀ ਕਿ ਛਾਪੇ ਦੌਰਾਨ ਅਪਰਾਧ ਨਾਲ ਸਬੰਧਤ ਕਈ ਦਸਤਾਵੇਜ਼, ਸਮੱਗਰੀਆਂ ਅਤੇ ਡਿਜੀਟਲ ਰਿਕਾਰਡ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’
ਦੱਸ ਦੇਈਏ ਕਿ ਬੀਤੇ ਸਾਲ ਨਵੰਬਰ ਮਹੀਨੇ ਦਿੱਲੀ ਆਬਕਾਰੀ ਨੀਤੀ ਬਣਾਉਣ ਅਤੇ ਉਸ ਦੇ ਲਾਗੂ ਹੋਣ ’ਚ ਬੇਨਿਯਮੀਆਂ ਨੂੰ ਲੈ ਕੇ CBI ਨੇ ਇਕ FIR ਦਰਜ ਕੀਤੀ ਸੀ। ਉੱਥੇ ਹੀ ਦਿੱਲੀ ਸਰਕਾਰ ਨੇ ਬੀਤੇ ਮਹੀਨੇ ਇਸ ਨੀਤੀ ਨੂੰ ਖਤਮ ਕਰ ਦਿੱਤਾ। ਇਸ ਤੋਂ ਬਾਅਦ ਦਿੱਲੀ ਦੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੇ ਇਸ ਮਾਮਲੇ ਦੀ CBI ਜਾਂਚ ਦੀ ਸਿਫਾਰਸ਼ ਕੀਤੀ ਸੀ।
ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਚੱਲੀ CBI ਦੀ ਛਾਪੇਮਾਰੀ, ਕੰਪਿਊਟਰ, ਮੋਬਾਈਲ ਜ਼ਬਤ
ਦਿੱਲੀ 'ਚ ਕਿਰਾਏਦਾਰ ਨੇ ਮਕਾਨ ਮਾਲਕ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਨਾਲ ਲਈ ਸੈਲਫੀ
NEXT STORY