ਪਟਨਾ, (ਭਾਸ਼ਾ)- ਆਰ. ਜੇ. ਡੀ. ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਪਟਨਾ ’ਚ ਬੁੱਧਵਾਰ ਨੂੰ ਆਪਣੇ ਪਰਿਵਾਰ ਨਾਲ ਕੇਕ ਕੱਟ ਕੇ ਆਪਣਾ 78ਵਾਂ ਜਨਮ ਦਿਨ ਮਨਾਇਆ। ਲਾਲੂ ਨੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ 10-ਸਰਕੂਲਰ ਰੋਡ ਸਥਿਤ ਸਰਕਾਰੀ ਨਿਵਾਸ ’ਤੇ ਆਪਣਾ ਜਨਮ ਦਿਨ ਮਨਾਇਆ, ਜਿੱਥੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਮੌਜੂਦ ਸਨ।
ਉਨ੍ਹਾਂ ਨੇ 10 ਸਰਕੂਲਰ ਰੋਡ ’ਤੇ ਪਾਰਟੀ ਵਰਕਰਾਂ ਵੱਲੋਂ ਲਿਆਂਦੇ ਗਏ 78 ਕਿਲੋ ਦੇ ਕੇਕ ਨੂੰ ਵੀ ਤਲਵਾਰ ਨਾਲ ਕੱਟਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਪਾਰਟੀ ਸੁਪਰੀਮੋ ਦਾ ਜਨਮ ਦਿਨ ਮਨਾਉਣ ਲਈ ਰਾਬੜੀ ਦੇਵੀ ਦੇ ਨਿਵਾਸ ਸਥਾਨ ਦੇ ਬਾਹਰ ਵੱਡੀ ਗਿਣਤੀ ’ਚ ਪਾਰਟੀ ਵਰਕਰ ਇਕੱਠੇ ਹੋ ਗਏ। ਇਸ ਮੌਕੇ ਉਤਸ਼ਾਹਿਤ ਪਾਰਟੀ ਵਰਕਰ ਖੂਬ ਨੱਚੇ ਅਤੇ ਮਿਠਾਈਆਂ ਵੰਡੀਆਂ।
ਪ੍ਰਸਿੱਧ ਅਧਿਆਤਮਿਕ ਗੁਰੂ ਮੋਰਾਰੀ ਬਾਪੂ ਦੀ ਪਤਨੀ ਦਾ ਦਿਹਾਂਤ, 75 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
NEXT STORY