ਆਰਾ- ਬਿਹਾਰ ਦੇ ਭੋਜਪੁਰ ਜ਼ਿਲੇ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 19 ਸਾਲਾ ਇਕ ਕੁੜੀ ਨੇ ਇਸ ਲਈ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ, ਕਿਉਂਕਿ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਟੀ.ਵੀ. ਦੇਖਣ ਤੋਂ ਮਨਾ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕੁੜੀ ਇੰਟਰ ਦੀ ਵਿਦਿਆਰਥਣ ਸੀ। ਫਿਲਹਾਲ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਪੂਰਾ ਮਾਮਲਾ ਭੋਜਪੁਰ ਜ਼ਿਲੇ ਦੇ ਉਦਵੰਤਨਗਰ ਥਾਣਾ ਖੇਤਰ ਸਥਿਤ ਚੌਰਾਈ ਪਿੰਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ 19 ਸਾਲਾ ਕੁੜੀ ਟੀ.ਵੀ. ਦੇਖਣ ਦੀ ਜਿੱਦ ਕਰ ਰਹੀ ਸੀ, ਹਾਲਾਂਕਿ, ਘਰ ਵਾਲਿਆਂ ਨੇ ਉਸ ਨੂੰ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ। ਪਰਿਵਾਰ ਵਾਲਿਆਂ ਦੀ ਗੱਲ ਤੋਂ ਨਾਰਾਜ਼ ਹੋ ਕੇ ਇੰਟਰ ਦੀ ਵਿਦਿਆਰਥਣ ਘਰ ਦੇ ਇਕ ਕਮਰੇ 'ਚ ਗਈ ਅਤੇ ਅੰਦਰੋਂ ਬੰਦ ਕਰ ਲਿਆ।
ਪਰਿਵਾਰ ਅਨੁਸਾਰ, ਕੁਝ ਸਮੇਂ ਬੀਤਣ ਤੋਂ ਉਨਾਂ ਨੇ ਕੁੜੀ ਨੂੰ ਕਈ ਵਾਰ ਆਵਾਜ਼ ਦਿੱਤੀ। ਬੁਲਾਉਣ ਤੋਂ ਬਾਅਦ ਵੀ ਜਦੋਂ ਕਾਫ਼ੀ ਦੇਰ ਤੱਕ ਉਸ ਨੇ ਕਮਰਾ ਨਹੀਂ ਖੋਲਿਆ ਤਾਂ ਉਨਾਂ ਨੇ ਇਸ ਦਾ ਦਰਵਾਜ਼ਾ ਤੋੜਨ ਦਾ ਫੈਸਲਾ ਲਿਆ। ਜਿਵੇਂ ਹੀ ਉਹ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਉੱਥੇ ਦਾ ਹਾਲਾਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਕੁੜੀ ਨੇ ਘਰ 'ਚ ਲੱਗੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਸੀ। ਘਟਨਾ ਦੀ ਜਾਣਕਾਰੀ ਪੂਰੇ ਪਿੰਡ 'ਚ ਫੈਲ ਗਈ। ਤੁਰੰਤ ਹੀ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਇਸ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ। ਬਾਅਦ 'ਚ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਦਿੱਲੀ 'ਚ ਸਬ ਇੰਸਪੈਕਟਰ ਦਾ ਪਰਿਵਾਰ ਕੋਰੋਨਾ ਪਾਜ਼ੀਟਿਵ, ਪੁਲਸ ਕਾਲੋਨੀ ਦੇ 3 ਬਲਾਕ ਸੀਲ
NEXT STORY