ਪਟਨਾ— ਬਿਹਾਰ ਸਰਕਾਰ ਨੇ ਬੀਤੇ ਦਿਨ ਇਕ ਅਹਿਮ ਫੈਸਲਾ ਲੈਂਦਿਆਂ ਹੋਇਆਂ ਉੱਚ-ਪੱਧਰੀ ਮੀਟਿੰਗਾਂ 'ਚ ਅਧਿਕਾਰੀਆਂ ਵਲੋਂ ਮੋਬਾਇਲ ਫੋਨ ਲਿਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨਿਕ ਵਿਭਾਗ ਦੇ ਪ੍ਰਧਾਨ ਸਕਤੱਰ ਸੁਭਾਨੀ ਨੇ ਇਕ ਹੁਕਮ 'ਚ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਮੀਟਿੰਗ ਦੌਰਾਨ ਸਾਰੇ ਪ੍ਰਧਾਨ ਸਕੱਤਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਮੋਬਾਇਲ ਫੋਨ ਨਾ ਲੈ ਕੇ ਜਾਣ।
ਹੁਕਮ ਮੁਤਾਬਕ ਮੁੱਖ ਮੰਤਰੀ, ਵਿਭਾਗੀ ਮੰਤਰੀਆਂ, ਮੁੱਖ ਸਕੱਤਰ, ਵਿਭਾਗ ਕਮਿਸ਼ਨਰ ਅਤੇ ਦੂਸਰੇ ਸੀਨੀਅਰ ਅਧਿਕਾਰੀਆਂ ਦੀ ਪ੍ਰਧਾਨਗੀ 'ਚ ਹੋਣ ਵਾਲੀਆਂ ਮੀਟਿੰਗਾਂ 'ਚ ਕੋਈ ਵੀ ਅਧਿਕਾਰੀ ਮੋਬਾਇਲ ਫੋਨ ਨਾ ਲੈ ਕੇ ਜਾਣ। ਜਾਰੀ ਨੋਟੀਫਿਕੇਸ਼ਨ ਮੁਤਾਬਕ ਮੀਟਿੰਗ ਦੌਰਾਨ ਅਧਿਕਾਰੀਆਂ ਦੇ ਰਵੱਈਏ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸਦੇ ਮੁਤਾਬਕ ਅਹਿਮ ਮੀਟਿੰਗਾਂ ਦੌਰਾਨ ਅਧਿਕਾਰੀ ਆਪਣੇ ਮੋਬਾਇਲ ਫੋਨ ਦੇ ਬਾਅਦ ਰੁੱਝੇ ਰਹਿੰਦੇ ਹਨ ਜਿਸਦੇ ਕਾਰਨ ਮੀਟਿੰਗ ਨੂੰ ਸਹੀ ਤਰੀਕੇ ਨਾਲ ਚਲਾਉਣ 'ਚ ਰੁਕਾਵਟ ਪੈਦਾ ਹੁੰਦੀ ਹੈ।
ਪਿਤਾ ਨੇ ਮਾਸੂਮ ਬੇਟੇ ਦੀ ਡੰਡੇ ਨਾਲ ਕੀਤੀ ਕੁੱਟਮਾਰ, ਪਤਨੀ ਨੂੰ ਵੀ ਜੰਜ਼ੀਰਾਂ ਨਾਲ ਬੰਨ੍ਹਿਆ
NEXT STORY