ਕਟਿਹਾਰ- ਬਿਹਾਰ ਦੀ ਨਿਤੀਸ਼ ਸਰਕਾਰ ’ਚ ਸਹਕਾਰਿਤਾ ਮੰਤਰੀ ਸੁਰਿੰਦਰ ਯਾਦਵ ਨੇ ਭਾਰਤੀ ਫ਼ੌਜ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਢੇ 8 ਸਾਲ ਬਾਅਦ ਦੇਸ਼ ਦਾ ਨਾਂ ਹਿਜੜਿਆਂ ਦੀ ਫੌਜ ’ਚ ਆ ਜਾਵੇਗਾ। ਸਾਢੇ 8 ਸਾਲ ਬਾਅਦ ਪੁਰਾਣੇ ਫ਼ੌਜੀ ਸੇਵਾਮੁਕਤ ਹੋ ਜਾਣਗੇ ਅਤੇ ਕਮਾਨ ਅਗਨੀਵੀਰਾਂ ਦੇ ਕੋਲ ਆ ਜਾਵੇਗੀ। ਜੋ ਵੀ ਅਗਨੀਪਥ ਯੋਜਨਾ ਦਾ ਪ੍ਰਸਤਾਵ ਲੈ ਕੇ ਆਇਆ, ਉਸ ਨੂੰ ਫ਼ਾਂਸੀ ’ਤੇ ਚੜ੍ਹਾ ਦੇਣਾ ਚਾਹੀਦਾ ਹੈ।
ਮੰਤਰੀ ਨੇ ਕਿਹਾ ਕਿ ਰਿਟਾਇਰਡ ਫੌਜੀ ਦੇ ਨਾਂ ’ਤੇ ਉਨ੍ਹਾਂ ਦਾ ਵਿਆਹ ਨਹੀਂ ਹੋਵੇਗਾ। ਸਾਡੀ ਫ਼ੌਜ ਅਜੇ ਇੰਨੀ ਮਜ਼ਬੂਤ ਹੈ ਕਿ ਪੂਰੀ ਦੁਨੀਆ ਇਸ ਨਾਲ ਲੜਣ ਲਈ ਤਿਆਰ ਨਹੀਂ ਹੈ। ਸਾਢੇ 4 ਸਾਲ ਲਈ ਅਗਨੀਵੀਰਾਂ ਨੂੰ ਨੌਕਰੀ ਦੇਵਾਂਗੇ ਤਾਂ ਕਿਹੜੀ ਫ਼ੌਜ ਬਣੇਗੀ। ਮੰਤਰੀ ਨੇ ਅਗਨੀਪਥ ਯੋਜਨਾ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਜੋ ਵੀ ਇਸ ਪ੍ਰਸਤਾਵ ਨੂੰ ਲੈ ਕੇ ਆਇਆ ਉਸ ਨੂੰ ਫਾਂਸੀ 'ਤੇ ਚੜ੍ਹਾ ਦੇਣਾ ਚਾਹੀਦਾ ਹੈ।
ਸੁਰਿੰਦਰ ਨੇ ਇਹ ਵੀ ਕਿਹਾ ਕਿ ਅਗਨੀਵੀਰ ਯੋਜਨਾ ਦੇ ਤਹਿਤ ਸਾਢੇ ਚਾਰ ਸਾਲ ਲਈ ਫ਼ੌਜੀ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਦੀ ਟ੍ਰੇਨਿੰਗ ਵੀ ਪੂਰੀ ਨਹੀਂ ਹੋ ਸਕੇਗੀ ਅਤੇ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇਗਾ। ਓਧਰ ਭਾਜਪਾ ਨੇ ਮੰਤਰੀ ਸੁਰਿੰਦਰ ਦੇ ਬਿਆਨ 'ਤੇ ਇਤਰਾਜ਼ ਜਤਾਇਆ ਹੈ ਅਤੇ ਉਨ੍ਹਾਂ ਨੂੰ ਨਿਤੀਸ਼ ਕੈਬਨਿਟ ਤੋਂ ਬਰਖ਼ਾਸਤ ਕਰ ਕੇ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਹਰਿਆਣਾ 'ਚ ਜੀਪ ਨੇ ਲੋਕਾਂ ਨੂੰ ਦਰੜਿਆ, 16 ਸਾਲਾ ਕੁੜੀ ਸਮਤੇ ਦੋ ਲੋਕਾਂ ਦੀ ਮੌਤ
NEXT STORY