ਕਟਿਹਾਰ- ਬਿਹਾਰ ਦੇ ਪਿਛੜਾ ਅਤੇ ਅਤਿ ਪਿਛੜਾ ਕਲਿਆਣ ਮੰਤਰੀ ਵਿਨੋਦ ਕੁਮਾਰ ਸਿੰਘ ਅਤੇ ਉਨ੍ਹਾਂ ਦੀ ਪਤਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਕਟਿਹਾਰ ਦੇ ਜ਼ਿਲ੍ਹਾ ਅਧਿਕਾਰੀ ਦੇ ਕੰਵਲ ਤਨੁਜ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਐਤਵਾਰ ਨੂੰ ਦੱਸਿਆ ਕਿ ਪਤੀ-ਪਤਨੀ ਨੂੰ ਇਕ ਨਿੱਜੀ ਹੋਟਲ 'ਚ ਬਣਾਏ ਗਏ ਕੁਆਰੰਟੀਨ ਵਾਰਡ 'ਚ ਰੱਖਿਆ ਗਿਆ ਹੈ। ਬਿਹਾਰ 'ਚ ਕਟਿਹਾਰ ਜ਼ਿਲ੍ਹੇ ਦੇ ਪ੍ਰਾਣਪੁਰ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਸਿੰਘ ਦੇ ਸੰਪਰਕ 'ਚ ਆਉਣ ਵਾਲੇ ਸਾਰੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਨਮੂਨਿਆਂ ਦੀ ਵੀ ਜਾਂਚ ਕੀਤੀ ਜਾ ਸਕੇ। ਮੰਤਰੀ ਦੇ ਨਮੂਨੇ ਦੀ ਪਟਨਾ 'ਚ ਜਾਂਚ ਕੀਤੀ ਗਈ ਸੀ। ਸਿੰਘ ਮੁੱਖ ਮੰਤਰੀ ਨਿਤੀਸ਼ ਕੁਮਾਰ ਮੰਤਰੀਮੰਡਲ ਦੇ ਪਹਿਲੇ ਅਜਿਹੇ ਮੰਤਰੀ ਹਨ, ਜੋ ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਹਨ।
ਇਸ ਤੋਂ ਪਹਿਲਾਂ 22 ਜੂਨ ਨੂੰ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਜਾਲੇ ਵਿਧਾਨ ਸਭਾ ਖੇਤਰ ਤੋਂ ਭਾਜਪਾ ਵਿਧਾਇਕ ਜਿਬੇਸ਼ ਕੁਮਾਰ ਮਿਸ਼ਰਾ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ 'ਤੇ ਉਨ੍ਹਾਂ ਨੂੰ ਇਲਾਜ ਲਈ ਪਟਨਾ ਏਮਜ਼ ਭੇਜ ਦਿੱਤਾ ਗਿਆ ਸੀ। ਰਾਜਦ ਦੇ ਸਾਬਕਾ ਰਾਸ਼ਟਰੀ ਉੱਪ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਰਘੁਵੰਸ਼ ਪ੍ਰਸਾਦ ਸਿੰਘ 'ਚ 17 ਜੂਨ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਰਘੁਵੰਸ਼ ਦੀ 16 ਜੂਨ ਨੂੰ ਅਚਾਨਕ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਪਟਨਾ ਏਮਜ਼ 'ਚ ਭਰਤੀ ਕਰਵਾਇਆ ਗਿਆ ਸੀ ਅਤੇ 17 ਜੂਨ ਨੂੰ ਆਈ ਉਨ੍ਹਾਂ ਦੀ ਜਾਂਚ ਰਿਪੋਰਟ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ।
ਲਾੜੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ, ਵਿਆਹ ਦੀਆਂ ਰਸਮਾਂ ਛੱਡ ਖੁਦ ਹੋਈ ਹਸਪਤਾਲ 'ਚ ਭਰਤੀ
NEXT STORY