ਪਟਨਾ : ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਅਤੇ ਮਹਾਂਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਪ੍ਰਸਾਦ ਯਾਦਵ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ "ਪ੍ਰਭਾਵ ਹੇਠ ਕੰਮ ਕਰ ਰਿਹਾ ਹੈ"। ਅਜੇ ਤੱਕ ਪਹਿਲੇ ਪੜਾਅ ਦੀ ਵੋਟਿੰਗ ਵਿੱਚ ਪੁਰਸ਼ ਅਤੇ ਔਰਤ ਵੋਟਰਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਪਟਨਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੇਜਸਵੀ ਨੇ ਕਿਹਾ, "ਚੋਣ ਕਮਿਸ਼ਨ ਵੋਟਿੰਗ ਦੇ ਪਹਿਲੇ ਪੜਾਅ ਤੋਂ ਤੁਰੰਤ ਬਾਅਦ ਅੰਕੜੇ ਜਾਰੀ ਕਰਦਾ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਕਮਿਸ਼ਨ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਮੋਦੀ-ਸ਼ਾਹ ਦੇ ਕੰਟਰੋਲ ਵਿੱਚ ਆ ਗਿਆ।"
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਤੇਜਸਵੀ ਨੇ ਦਾਅਵਾ ਕੀਤਾ, "ਬਿਹਾਰ ਵਿੱਚ ਚੋਣ ਡਿਊਟੀ ਲਈ ਕੁੱਲ 208 ਕੰਪਨੀਆਂ ਉਨ੍ਹਾਂ ਰਾਜਾਂ ਤੋਂ ਭੇਜੀਆਂ ਗਈਆਂ ਹਨ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਹੈ।" ਰਾਜ ਵਿੱਚ 68 ਫ਼ੀਸਦੀ ਪੁਲਸ ਸੁਪਰਵਾਈਜ਼ਰ ਵੀ ਭਾਜਪਾ ਸ਼ਾਸਿਤ ਰਾਜਾਂ ਤੋਂ ਆਉਂਦੇ ਹਨ।" ਆਰਜੇਡੀ ਨੇਤਾ ਨੇ ਕਿਹਾ, "ਬਿਹਾਰ ਨੂੰ 'ਬਾਹਰੀ' ਲੋਕਾਂ ਦੁਆਰਾ ਕੰਟਰੋਲ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਬਿਹਾਰ ਦੇ ਲੋਕ ਇਸਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ। ਅਮਿਤ ਸ਼ਾਹ ਅਤੇ ਹੋਰ ਬਿਹਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਪਰ ਇਹ ਸੰਭਵ ਨਹੀਂ ਹੋਵੇਗਾ।"
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਤੇਜਸਵੀ ਨੇ ਕਿਹਾ, "ਪ੍ਰਧਾਨ ਮੰਤਰੀ ਬਿਹਾਰ ਆਏ ਪਰ ਉਨ੍ਹਾਂ ਨੇ ਸਕਾਰਾਤਮਕ ਮੁੱਦਿਆਂ ਬਾਰੇ ਗੱਲ ਨਹੀਂ ਕੀਤੀ। ਉਨ੍ਹਾਂ ਨੇ ਨਾ ਬੇਰੁਜ਼ਗਾਰੀ 'ਤੇ ਗੱਲ ਕੀਤੀ, ਨਾ ਹੀ ਪਰਵਾਸ, ਮਹਿੰਗਾਈ ਜਾਂ ਭ੍ਰਿਸ਼ਟਾਚਾਰ 'ਤੇ।" ਤੇਜਸਵੀ ਨੇ ਵਿਅੰਗ ਨਾਲ ਕਿਹਾ, "ਮੈਨੂੰ ਨਹੀਂ ਪਤਾ ਕਿ ਪ੍ਰਧਾਨ ਮੰਤਰੀ ਇਨ੍ਹੀਂ ਦਿਨੀਂ ਕਿਸ ਤਰ੍ਹਾਂ ਦੀ ਵੈੱਬ ਸੀਰੀਜ਼ ਦੇਖ ਰਹੇ ਹਨ। ਉਨ੍ਹਾਂ ਨੇ ਆਪਣਾ ਸਟੇਜ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨਾਲ ਸਾਂਝਾ ਕੀਤਾ - ਜਿਵੇਂ ਕਿ ਹੁਲਾਸ ਪਾਂਡੇ, ਆਨੰਦ ਮੋਹਨ, ਸੁਨੀਲ ਪਾਂਡੇ, ਅਤੇ ਮਨੋਰਮਾ ਦੇਵੀ। ਕੀ ਇਹ ਇਮਾਨਦਾਰ ਨੇਤਾ ਹਨ?"
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਉਨ੍ਹਾਂ ਕਿਹਾ, "ਪ੍ਰਧਾਨ ਮੰਤਰੀ ਨੇ ਸਮਰਾਟ ਚੌਧਰੀ, ਡਾ. ਦਿਲੀਪ ਜੈਸਵਾਲ ਅਤੇ ਮੰਗਲ ਪਾਂਡੇ ਵਰਗੇ ਆਗੂਆਂ ਬਾਰੇ ਕੁਝ ਨਹੀਂ ਕਿਹਾ। ਇਸ ਦੌਰਾਨ ਉਨ੍ਹਾਂ ਨੇ ਪਟਨਾ ਵਿੱਚ ਸ੍ਰੀਜਨ ਘੁਟਾਲੇ ਦੇ ਮੁੱਖ ਦੋਸ਼ੀ ਵਿਪਿਨ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ।" ਤੇਜਸਵੀ ਨੇ ਦਾਅਵਾ ਕੀਤਾ ਕਿ ਬਿਹਾਰ ਵਿੱਚ ਮਹਾਂਗਠਜੋੜ ਸਰਕਾਰ ਬਣਾਏਗਾ। ਅਸੀਂ ਕਾਨੂੰਨ ਵਿਵਸਥਾ ਨਾਲ ਸਮਝੌਤਾ ਨਹੀਂ ਕਰਾਂਗੇ। ਅਪਰਾਧ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਨਤੀਜੇ 14 ਨਵੰਬਰ ਨੂੰ ਆਉਣਗੇ ਅਤੇ ਅਸੀਂ 18 ਨਵੰਬਰ ਨੂੰ ਸਹੁੰ ਚੁੱਕਾਂਗੇ। ਸਰਕਾਰ ਬਣਨ ਦੇ ਦੋ ਮਹੀਨਿਆਂ ਦੇ ਅੰਦਰ ਸਾਰੇ ਅਪਰਾਧੀਆਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।"
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
17 ਸਾਲਾਂ ਬਾਅਦ ਬਦਲਣਗੇ ਟੋਲ ਨਿਯਮ , ਨਵੇਂ ਰੇਟ ਤੈਅ ਕਰਨਗੇ ਨੀਤੀ ਆਯੋਗ ਤੇ IIT ਦਿੱਲੀ
NEXT STORY