ਪਟਨਾ (ਏਜੰਸੀ)- ਬਿਹਾਰ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਲਾਰੈਂਸ ਬਿਸ਼ਨੋਈ ਗਿਰੋਹ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਇਹ ਆਪਰੇਸ਼ਨ ਬੁੱਧਵਾਰ ਦੇਰ ਰਾਤ ਮੁਜ਼ੱਫਰਪੁਰ ਅਤੇ ਸੀਤਾਮੜ੍ਹੀ ਪੁਲਸ ਨੇ ਸੰਯੁਕਤ ਰੂਪ ਨਾਲ ਚਲਾਇਆ। ਪੁਲਸ ਨੇ ਸ਼ੂਟਰਾਂ ਦੀ ਪਛਾਣ ਜੈਪੁਰ ਦੇ ਮੂਲ ਵਾਸੀ ਸੁਨੀਲ ਕਰੋਲੀਆ ਅਤੇ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਮੇਹਸੌਲ ਬਲਾਕ ਵਾਸੀ ਸ਼ਾਹਨਵਾਜ਼ ਸਾਹਿਲ ਵਜੋਂ ਕੀਤੀ ਹੈ।
ਪੁਲਸ ਨੇ ਦੱਸਿਆ ਕਿ ਮੁਜ਼ੱਫਰਪੁਰ-ਸੀਤਾਮੜ੍ਹੀ ਸਰਹੱਦ ਖੇਤਰ ਦੇ ਰੂਨੀ ਸੈਦਪੁਰ ਟੋਲ ਪਲਾਜ਼ਾ 'ਤੇ ਜਾਲ ਵਿਛਾਇਆ ਸੀ। ਪੁਲਸ ਨੂੰ ਪਤਾ ਲੱਗਾ ਸੀ ਕਿ 2 ਸ਼ੂਟਰ ਨੇਪਾਲ ਤੋਂ ਆ ਰਹੇ ਸਨ ਅਤੇ ਇਸ ਤੋਂ ਬਾਅਦ ਜਾਲ ਵਿਛਾਇਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਸ਼ੀਆਂ ਦੇ ਕਬਜ਼ੇ 'ਚੋਂ ਪਾਬੰਦੀਸ਼ੁਦਾ ਸਮੱਗਰੀ ਵੀ ਬਰਾਮਦ ਕੀਤੀ ਗਈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦੋਵੇਂ ਸ਼ੂਟਰ ਰਾਜਸਥਾਨ, ਪੰਜਾਬ ਅਤੇ ਮੱਧ ਪ੍ਰਦੇਸ਼ 'ਚ ਕਈ ਕਤਲਾਂ 'ਚ ਸ਼ਾਮਲ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਦੌਰ ਦੇ 2 ਭਰਾਵਾਂ ਨੇ 1,900 ਤੋਂ ਵਧੇਰੇ ਬਾਲ ਵਿਆਹ ਰੋਕ ਕੇ ਬਣਾਇਆ ਵਿਸ਼ਵ ਰਿਕਾਰਡ
NEXT STORY