ਪਟਨਾ, (ਭਾਸ਼ਾ)- ਬਿਹਾਰ ਪੁਲਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਤੀਸਰੇ ਪੜਾਅ ਤਹਿਤ ਐਤਵਾਰ ਨੂੰ ਪ੍ਰੀਖਿਆ ਦੌਰਾਨ ਕਥਿਤ ਤੌਰ ’ਤੇ ਬਦਸਲੂਕੀ ਕਰਨ ਦੇ ਦੋਸ਼ ’ਚ 3 ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਬਿਹਾਰ ਪੁਲਸ ਵੱਲੋਂ ਐਤਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ ਪੁਲਸ ਨੇ ਐਤਵਾਰ ਨੂੰ ਪ੍ਰੀਖਿਆ ਦੌਰਾਨ ਕਥਿਤ ਤੌਰ ’ਤੇ ਧੋਖਾਦੇਹੀ ਕਰਨ ਦੇ ਦੋਸ਼ ’ਚ 5 ਉਮੀਦਵਾਰਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਹਨ। ਹਾਲਾਂਕਿ, ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਬਿਆਨ ਮੁਤਾਬਕ ਇਸ ਤੋਂ ਇਲਾਵਾ ਇਕ ਉਮੀਦਵਾਰ ਨੂੰ ਪੱਛਮੀ ਚੰਪਾਰਣ ਜ਼ਿਲੇ ਦੇ ਇਕ ਕੇਂਦਰ ਤੋਂ ਬਾਹਰ ਕੱਢਿਆ ਦਿੱਤਾ ਗਿਆ, ਕਿਉਂਕਿ ਉਸ ਦੇ ਦਸਤਾਵੇਜਾਂ ’ਚ ਕੁਝ ਤਰੁੱਟੀਆਂ ਪਾਈਆਂ ਗਈਆਂ। ਬਿਆਨ ’ਚ ਕਿਹਾ ਗਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਉਮੀਦਵਾਰਾਂ ’ਚ 2 ਸਹਰਸਾ ਅਤੇ 1 ਭਾਗਲਪੁਰ ਜ਼ਿਲੇ ਤੋਂ ਹੈ। ਬਿਹਾਰ ਪੁਲਸ ’ਚ ‘ਕਾਂਸਟੇਬਲ’ ਦੇ 21,391 ਅਹੁਦਿਆਂ ’ਤੇ ਚੋਣ ਲਈ 7 ਅਗਸਤ ਤੋਂ ਸ਼ੁਰੂ ਹੋਈ ਇਹ ਪ੍ਰੀਖਿਆ 28 ਅਗਸਤ ਤੱਕ ਜਾਰੀ ਰਹੇਗੀ।
ਸੁਪੌਲ 'ਚ 250 ਜਵਾਨਾਂ ਦੀ ਸਿਹਤ ਵਿਗੜੀ, ਉਲਟੀਆਂ ਤੇ ਦਸਤ ਦੀ ਸ਼ਿਕਾਇਤ ਮਗਰੋਂ ਹਸਪਤਾਲ ਕਰਵਾਇਆ ਦਾਖ਼ਲ
NEXT STORY