ਨਵੀਂ ਦਿੱਲੀ : ਪੁਲਸ 'ਚ ਨੌਕਰੀ ਪਾਉਣ ਦੇ ਚਾਹਵਾਨ ਉਮੀਦਵਾਰਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਬਿਹਾਰ ਪੁਲਸ ਨੇ ਕਰੀਬ 500 ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਹਨ। ਇਸ ਦੇ ਤਹਿਤ ਫਾਰੈਸਟ ਗਾਰਡ ਦੇ ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਸ ਦੇ ਲਈ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੋਗ ਅਤੇ ਚਾਹਵਾਨ ਉਮੀਦਵਾਰ ਇਸ ਭਰਤੀ ਲਈ 04 ਸਤੰਬਰ 2020 ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਹੁਦੇ - 484
![PunjabKesari](https://static.jagbani.com/multimedia/12_02_127144993police-ll.jpg)
ਤਨਖ਼ਾਹ
ਚੁਣੇ ਜਾਣ ਵਾਲੇ ਉਮੀਦਵਾਰ ਦਾ ਪੇ-ਸਕੇਲ 21700-69100 ਰੁਪਏ ਪ੍ਰਤੀ ਮਹੀਨਾ ਹੋਵੇਗਾ। ਉਮੀਦਵਾਰਾਂ ਨੂੰ ਮੈਟਰਿਕਸ ਲੈਵਲ 3 ਦੇ ਮੁਤਾਬਕ ਤਨਖ਼ਾਹ ਦਿੱਤੀ ਜਾਵੇਗੀ।
ਵਿਦਿਅਕ ਯੋਗਤਾ
ਇਸ ਭਰਤੀ ਲਈ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀ ਪਾਸ ਹੋਣਾ ਲਾਜ਼ਮੀ ਹੈ।
ਉਮਰ
ਉਪਰੋਕਤ ਅਹੁਦਿਆਂ 'ਤੇ 18 ਸਾਲ ਤੋਂ ਲੈ ਕੇ 23 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮਰ ਦੀ ਗਿਣਤੀ 01 ਜਨਵਰੀ 2020 ਦੇ ਆਧਾਰ 'ਤੇ ਕੀਤੀ ਜਾਵੇਗੀ।
ਅਰਜ਼ੀ ਫ਼ੀਸ
ਅਪਲਾਈ ਕਰ ਰਹੇ ਸਾਧਾਰਨ/OBC/EWS ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 450 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ। ਉਥੇ ਹੀ SC/ST ਵਰਗ ਦੇ ਉਮੀਦਵਾਰਾਂ ਨੂੰ 112 ਰੁਪਏ ਦਾ ਭੁਗਤਾਨ ਕਰਣਾ ਹੋਵੇਗਾ। ਉਮੀਦਵਾਰ ਅਰਜ਼ੀ ਫੀਸ ਸ਼ੁਲਕ ਦਾ ਭੁਗਤਾਨ ਡੈਬਿਟ ਕਾਰਡ, ਕ੍ਰੈਡਿਟ ਕਾਰਡ , ਨੈਟ ਬੈਂਕਿੰਗ ਅਤੇ ਈ-ਚਲਾਣ ਜ਼ਰੀਏ ਕਰ ਸਕਦੇ ਹਨ।
ਮਹੱਤਵਪੂਰਣ ਤਾਰੀਖ਼ਾਂ
- ਆਨਲਾਈਨ ਅਰਜ਼ੀ ਦੀ ਸ਼ੁਰੂਆਤੀ ਤਾਰੀਖ਼ - 21 ਜੁਲਾਈ 2020
- ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼ - 04 ਸਤੰਬਰ 2020
- ਅਰਜ਼ੀ ਫ਼ੀਸ ਜਮ੍ਹਾ ਕਰਣ ਦੀ ਆਖ਼ਰੀ ਤਾਰੀਖ਼ - 04 ਸਤੰਬਰ 2020
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ http://csbc.bih.nic.in/ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਭਰਤੀ ਨਾਲ ਜੁੜੀ ਜਾਣਕਾਰੀ ਲੈ ਸਕਦੇ ਹਨ।
ਘਰ 'ਚ ਗਣਪਤੀ ਦੀ ਸਥਾਪਨਾ ਅਤੇ ਵਿਸਰਜਨ ਦੌਰਾਨ 5 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਲੱਗੀ ਰੋਕ
NEXT STORY