ਹਾਜੀਪੁਰ (ਭਾਸ਼ਾ)— ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਗੰਗਾ ਬਿ੍ਰਜ ਥਾਣਾ ਖੇਤਰ ਦੇ ਜਰੂਆ ਬਾਜ਼ਾਰ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਇਕ ਸ਼ਾਖਾ ਤੋਂ ਵੀਰਵਾਰ ਯਾਨੀ ਕਿ ਅੱਜ ਹਥਿਆਰਬੰਦ ਲੁਟੇਰਿਆਂ ਨੇ 1.19 ਕਰੋੜ ਰੁਪਏ ਦੀ ਲੁੱਟ ਨੂੰ ਅੰਜ਼ਾਮ ਦਿੱਤਾ। ਬੈਂਕ ਖੁੱਲ੍ਹਦੇ ਹੀ ਦਾਖ਼ਲ ਹੋਏ ਲੁਟੇਰਿਆਂ ਨੇ ਪਲਕ ਝਪਕਦੇ ਹੀ ਉੱਥੇ ਮੌਜੂਦ ਹਰ ਸ਼ਖਸ ਨੂੰ ਬੰਧਕ ਬਣਾ ਲਿਆ ਅਤੇ 1.19 ਕਰੋੜ ਰੁਪਏ ਬੋਰਿਆਂ ’ਚ ਭਰ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ
ਓਧਰ ਵੈਸ਼ਾਲੀ ਜ਼ਿਲ੍ਹਾ ਹੈੱਡਕੁਆਰਟਰ ਹਾਜੀਪੁਰ ਸਦਰ ਡਵੀਜ਼ਨ ਪੁਲਸ ਅਹੁਦਾ ਅਧਿਕਾਰੀ ਰਾਘਵ ਦਿਆਲ ਨੇ ਦੱਸਿਆ ਕਿ ਬਾਈਕ ਸਵਾਰ 4 ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਬੈਂਕ ਖੁੱਲ੍ਹਣ ’ਤੇ ਅੱਜ ਸਵੇਰੇ 10.20 ਵਜੇ ਇਨ੍ਹਾਂ ਬਦਮਾਸ਼ਾਂ ਨੇ ਬੈਂਕ ਸ਼ਾਖਾ ’ਚ ਦਾਖ਼ਲ ਹੋਏ ਅਤੇ ਹਥਿਆਰਾਂ ਦੇ ਜ਼ੋਰ ’ਤੇ ਬੈਂਕ ਕਾਮਿਆਂ ਨੂੰ ਬੰਧਕ ਬਣਾ ਕੇ ਉਕਤ ਰਾਸ਼ੀ ਲੁੱਟਣ ਤੋਂ ਬਾਅਦ ਫਰਾਰ ਹੋ ਗਏ। ਚਸ਼ਮਦੀਦਾਂ ਮੁਤਾਬਕ ਰੋਜ਼ਾਨਾ ਦੀ ਤਰ੍ਹਾਂ ਬੈਂਕ ਆਪਣੇ ਤੈਅ ਸਮੇਂ ’ਤੇ ਹੀ ਖੁੱਲ੍ਹਿਆ। ਬੈਂਕ ਖੁੱਲ੍ਹਦੇ ਹੀ ਲੁਟੇਰੇ ਅੰਦਰ ਦਾਖ਼ਲ ਹੋ ਗਏ। ਬੈਂਕ ਦੇ ਗੇਟ ਨੂੰ ਬੰਦ ਕਰ ਲਿਆ ਅਤੇ ਗਨ ਪੁਆਇੰਟ ’ਤੇ ਬੈਂਕ ਕਾਮਿਆਂ ਅਤੇ ਇਕ ਗਾਹਕ ਨੂੰ ਬੰਧਕ ਬਣਆ ਲਿਆ। ਲੁਟੇਰੇ ਸਾਰੀਆਂ ਦੀਆਂ ਨਜ਼ਰਾਂ ਦੇ ਸਾਹਮਣੇ 1.19 ਕਰੋੜ ਰੁਪਏ ਬੋਰੇ ਅਤੇ ਬੈਗ ਵਿਚ ਭਰ ਕੇ ਆਸਾਨੀ ਨਾਲ ਫਰਾਰ ਹੋ ਗਏ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਸਰਟੀਫ਼ਿਕੇਟ ’ਚ ਹੋਈਆਂ ਗਲਤੀਆਂ ਹੁਣ ਕਰ ਸਕੋਗੇ ਠੀਕ, ਸਰਕਾਰ ਨੇ ਮੁਸ਼ਕਲ ਦਾ ਕੱਢਿਆ ਹੱਲ
ਵੈਸ਼ਾਲੀ ਦੇ ਪੁਲਸ ਅਧਿਕਾਰੀ ਮਨੀਸ਼ ਨੇ ਹੋਰ ਪੁਲਸ ਅਹੁਦਾ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਬੈਂਕ ਕਾਮਿਆਂ ਤੋਂ ਪੁੱਛ-ਗਿੱਛ ਕੀਤੀ। ਉਨ੍ਹਾਂ ਨੇ ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਵਿਸ਼ੇਸ਼ ਦਲ ਦਾ ਗਠਨ ਕੀਤਾ ਹੈ। ਪੁਲਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਖੰਗਾਲ ਰਹੀ ਹੈ।
ਇਹ ਵੀ ਪੜ੍ਹੋ: ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ
ਭਵਿੱਖ ਦੀਆਂ ਤਿਆਰੀਆਂ ਲਈ ਦਿੱਲੀ ’ਚ ਆਕਸੀਜਨ ਭੰਡਾਰਣ ਸਮਰੱਥਾ ਵਧਾਈ ਗਈ: ਕੇਜਰੀਵਾਲ
NEXT STORY