ਮੁਜ਼ੱਫਰਪੁਰ— ਬਿਹਾਰ ਦੇ ਮੁਜ਼ੱਫਰਪੁਰ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਭਿਆਨਕ ਸੜਕ ਹਾਦਸੇ 'ਚ 2 ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ 'ਚ 2 ਬੱਚੀਆਂ ਹਾਲੇ ਵੀ ਗੰਭੀਰ ਰੂਪ ਨਾਲ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ 'ਚ ਚਾਰ ਲੋਕ ਇਕ ਹੀ ਪਰਿਵਾਰ ਦੇ ਸਨ। ਉੱਥੇ ਹੀ ਘਟਨਾ 'ਚ 5ਵੇਂ ਮ੍ਰਿਤਕ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ। ਇਸ ਹਾਦਸੇ ਤੋਂ ਬਾਅਦ ਮੁਜ਼ੱਫਰਪੁਰ ਦੇ ਜ਼ਿਲਾ ਅਧਿਕਾਰੀ ਆਲੋਕ ਰੰਜਨ ਘੋਸ਼ ਅਤੇ ਐੱਸ.ਐੱਸ.ਪੀ. ਮਨੋਜ ਕੁਮਾਰ ਮੌਕੇ 'ਤੇ ਪੁੱਜੇ। ਜ਼ਿਲਾ ਮੈਜਿਸਟ੍ਰੇਟ ਏ.ਆਰ. ਘੋਸ਼ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਜ਼ਖਮੀਆਂ ਦੇ ਇਲਾਜ 'ਚ ਵੀ ਮਦਦ ਕੀਤੀ ਜਾਵੇਗੀ। ਉੱਥੇ ਹੀ ਐੱਸ.ਐੱਸ.ਪੀ. ਮਨੋਜ ਕੁਮਾਰ ਨੇ ਕਿਹਾ ਕਿ ਵਾਹਨ ਦੇ ਨੰਬਰ ਤੋਂ ਟਰੱਕ ਮਾਲਕ ਦੀ ਪਛਾਣ ਕਰ ਲਈ ਗਈ ਹੈ ਅਤੇ ਹੁਣ ਟਰੱਕ ਮਾਲਕ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਦੋਸ਼ੀ ਚਾਲਕ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਦੇਰ ਰਾਤ ਥਾਣਾ ਦੇ ਦਾਦਰ ਪੁਲ ਕੋਲ ਹੋਇਆ। ਜਾਣਕਾਰੀ ਅਨੁਸਾਰ ਧਰਮਵੀਰ ਪਾਸਵਾਨ ਲੰਬੇ ਸਮੇਂ ਤੋਂ ਹੈਦਰਾਬਾਦ 'ਚ ਰਹਿ ਕੇ ਨੌਕਰੀ ਕਰਦਾ ਸੀ। ਉਹ ਇਕ ਵਿਆਹ ਦੇ ਸਿਲਸਿਲੇ 'ਚ ਹੈਦਰਾਬਾਦ ਤੋਂ ਪਿੰਡ ਆ ਰਿਹਾ ਸੀ। ਬੀਤੀ ਰਾਤ ਮੁਜ਼ੱਫਰਪੁਰ ਸਟੇਸ਼ਨ 'ਤੇ ਉਤਰਨ ਤੋਂ ਬਾਅਦ ਉਹ ਕਿਰਾਏ ਦਾ ਆਟੋ ਰਿਕਸ਼ਾ ਲੈ ਕੇ ਪਿੰਡ ਜਾ ਰਿਹਾ ਸੀ। ਇਸੇ ਦੌਰਾਨ ਰਸਤੇ 'ਚ ਦਾਦਰ ਪੁਲ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ 'ਚ ਸਵਾਰ ਧਰਮਵੀਰ ਪਾਸਵਾਨ, ਉਸ ਦੀ ਪਤਨੀ ਰੰਜੂ ਦੇਵੀ, 2 ਬੇਟੇ-ਬਿਰਜੂ ਅਤੇ ਸਾਜਨ ਦੀ ਮੌਤ ਹੋ ਗਈ। ਉੱਥੇ ਹੀ ਉਸ ਦੀਆਂ 2 ਬੇਟੀਆਂ- ਮਾਧੁਰੀ ਅਤੇ ਸੋਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ਹਨ। ਜ਼ਖਮੀ ਬੱਚੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਆਈ.ਸੀ.ਯੂ. 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਚਨਾ ਮਿਲਣ 'ਤੇ ਧਰਮਵੀਰ ਦੇ ਪਰਿਵਾਰ ਵਾਲੇ ਦੇਰ ਰਾਤ ਐੱਸ.ਕੇ.ਐੱਮ.ਸੀ.ਐੱਚ. ਪੁੱਜੇ ਤਾਂ ਚੀਕ-ਪੁਕਾਰ ਮਚ ਗਈ। ਹਾਦਸੇ 'ਚ ਮਾਰੇ ਗਏ 5ਵੇਂ ਵਿਅਕਤੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਅਹਿਆਪੁਰ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਟਰੱਕ ਨੂੰ ਜ਼ਬਤ ਕਰ ਲਿਆ ਹੈ।
ਪ੍ਰਕਾਸ਼ ਪੁਰਬ 'ਤੇ ਐੱਲ. ਈ. ਡੀ. ਲਾਈਟਾਂ ਨਾਲ ਜਗਮਗਾਇਆ ਦਿੱਲੀ ਦਾ 'ਪੰਜਾਬ ਭਵਨ'
NEXT STORY