ਮੁਜ਼ੱਫਰਪੁਰ– ਬਿਹਾਰ ’ਚ ਇਸ ਸਮੇਂ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ’ਤੇ ਚੱਲ ਰਿਹਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਇੱਧਰ ਮੰਚ ’ਤੇ ਭਾਸ਼ਣ ਦਿੰਦੇ ਰਹੇ ਉੱਧਰ ਚੋਣ ਸਭਾ ’ਚ ਉਨ੍ਹਾਂ ਨੂੰ ਸੁਣਨ ਆਏ ਨੌਜਵਾਨਾਂ ਵਿਚਾਲੇ ਖੂਬ ਘਸੁੰਨ-ਮੁੱਕੇ ਚੱਲਦੇ ਰਹੇ ਅਤੇ ਇਸ ਦੌਰਾਨ ਲੋਕਾਂ ਨੇ ਕੁਰਸੀਆਂ ਵੀ ਇਕ-ਦੂਜੇ ’ਤੇ ਸੁੱਟੀਆਂ।
ਦਰਅਸਲ ਚੋਣ ਸਭਾ ਦੌਰਾਨ CTET-BTET ਪਾਸ ਅਧਿਆਪਕ ਉਮੀਦਵਾਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਨਿਤੀਸ਼ ਕੁਮਾਰ ਭਾਸ਼ਣ ਦੇ ਰਹੇ ਸਨ ਤਾਂ ਦੂਜੇ ਪਾਸੇ ਅਧਿਆਪਕ ਉਮੀਦਵਾਰ ‘ਨਿਤੀਸ਼ ਕੁਮਾਰ ਨੌਕਰੀ ਦਿਓ-ਨੌਕਰੀ ਦਿਓ, ਸਿੱਖਿਆ ਮੰਤਰੀ ਹਾਏ-ਹਾਏ, ਨਿਤੀਸ਼ ਕੁਮਾਰ ਸ਼ਰਮ ਕਰੋ’ ਦੇ ਨਾਅਰੇ ਲਗਾ ਕੇ ਬਹਾਲ ਕਰਨ ਦੀ ਮੰਗ ਕਰ ਰਹੇ ਸਨ। ਨਾਅਰੇਬਾਜ਼ੀ ਹੁੰਦੀ ਦੇਖ ਨਿਤੀਸ਼ ਦੇ ਸਮਰਥਕਾਂ ਨੇ ਉਮੀਦਵਾਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਇਕ-ਦੂਜੇ 'ਤੇ ਕੁਰਸੀਆਂ ਸੁੱਟੀਆਂ ਗਈਆਂ।
ਇਹ ਘਟਨਾ ਸ਼ੁੱਕਰਵਾਰ ਨੂੰ ਕੁਢਨੀ ਵਿਧਾਨ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਜਦ (ਯੂ) ਉਮੀਦਵਾਰ ਦੇ ਸਮਰਥਨ ਅਤੇ ਪ੍ਰਚਾਰ ਲਈ ਆਯੋਜਿਤ ਰੈਲੀ ਦੀ ਹੈ। ਇਸ ਘਟਨਾ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਕਿਉਂਕਿ ਰੈਲੀ ਮੁੱਖ ਮੰਤਰੀ ਦੀ ਸੀ ਤਾਂ ਹੰਗਾਮੇ ਅਤੇ ਹਫੜਾ-ਦਫੜੀ ਦੀ ਇਸ ਹਾਲਤ ਨੂੰ ਸੰਭਾਲਣ ਲਈ ਪੁਲਸ ਨੇ ਵੀ ਤੁਰੰਤ ਮੋਰਚਾ ਸੰਭਾਲ ਲਿਆ। ਘਟਨਾ ਦਾ ਵੀਡੀਓ ’ਚ ਸਾਹਮਣੇ ਆਇਆ ਹੈ, ਉਸ ’ਚ ਕਈ ਲੋਕ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ। ਕੁਝ ਤਾਂ ਖੰਭੇ ’ਤੇ ਵੀ ਚੜ੍ਹੇ ਹੋਏ ਹਨ। ਅਜੇ ਤੱਕ ਜੇ. ਡੀ. ਯੂ. ਵੱਲੋਂ ਇਸ ਘਟਨਾ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਇਸ ਹੰਗਾਮੇ ’ਤੇ ਕੁਝ ਨਹੀਂ ਬੋਲਿਆ।
JNU 'ਚ ਕੰਧਾਂ 'ਤੇ ਲਿਖੇ ਨਾਅਰੇ ਕਿਸੇ ਸਾਜਿਸ਼ ਦਾ ਹਿੱਸਾ : ਅਨਿਲ ਵਿਜ
NEXT STORY