ਭੁਵਨੇਸ਼ਵਰ - ਓਡਿਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਵੀਰਵਾਰ ਹਾਈ ਵੇਲਟੇਜ ਡਰਾਮਾ ਦੇਖਣ ਨੂੰ ਮਿਲਿਆ। ਇਕ ਪਾਸੇ ਜਿਥੇ ਵਿਧਾਨ ਸਭਾ ਵਿਚ ਨਵੀਨ ਪਟਨਾਇਕ ਦੇ ਲਾਪਤਾ ਹੋਣ ਦੀ ਗੱਲ ਕਰਦੇ ਹੋਏ ਉਨ੍ਹਾਂ ਨੂੰ ਲੱਭਣ ਦੇ ਨਾਂ 'ਤੇ ਭਾਜਪਾ ਦੇ ਵਿਧਾਇਕ 'ਨਵੀਨ ਨਿਵਾਸ' ਵਿਖੇ ਪੁੱਜੇ, ਉਥੇ ਦੂਜੇ ਪਾਸੇ ਨਵੀਨ ਪਟਨਾਇਕ ਲਾਪਤਾ ਨਹੀਂ, ਚਲੋ ਤੁਹਾਡੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਂਦੇ ਹਾਂ, ਕਹਿੰਦੇ ਹੋਏ ਬੀਜੂ ਜਨਤਾ ਦਲ ਦੇ ਵਿਧਾਇਕ ਨਵੀਨ ਨਿਵਾਸ ਵਿਖੇ ਪਹੁੰਚ ਗਏ।
ਭਾਜਪਾ ਦੇ ਵਿਧਾਇਕ ਜਿਵੇਂ ਹੀ ਨਵੀਵ ਨਿਵਾਸ ਦੇ ਗੇਟ 'ਤੇ ਪੁੱਜੇ, ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪਹਿਲਾਂ ਤੋਂ ਹੀ ਭਾਜਪਾ ਦੇ ਵਿਧਾਇਕਾਂ ਦਾ ਸੁਆਗਤ ਕਰਨ ਲਈ ਉਥੇ ਮੌਜੂਦ ਸਨ ਪਰ ਮੀਡੀਆ ਅੰਦਰ ਨਾ ਜਾ ਸਕੇ, ਭਾਜਪਾ ਵਿਧਾਇਕਾਂ ਦੇ ਉਥੇ ਪੁੱਜਦਿਆਂ ਹੀ ਨਵੀਨ ਨਿਵਾਸ ਦਾ ਗੇਟ ਬੰਦ ਕਰ ਦਿੱਤਾ ਗਿਆ। ਗੇਟ ਦੇ ਬੰਦ ਹੁੰਦਿਆਂ ਹੀ ਭਾਜਪਾ ਵਿਧਾਇਕ ਉਥੇ ਧਰਨੇ 'ਤੇ ਬੈਠ ਗਏ। ਇਸ ਪਿੱਛੋਂ ਬੀਜੂ ਜਨਤਾ ਦਲ ਦੇ ਵਿਧਾਇਕ ਆਏ ਹੋਏ ਭਾਜਪਾ ਵਿਧਾਇਕਾਂ ਨੂੰ ਨਵੀਨ ਨਿਵਾਸ ਅੰਦਰ ਲੈ ਗਏ ਜਿਥੇ ਉਨ੍ਹਾਂ ਦੀ ਨਵੀਨ ਪਟਨਾਇਕ ਨਾਲ ਮੁਲਾਕਾਤ ਹੋਈ। ਮੁਲਾਕਾਤ ਪਿੱਛੋਂ ਨਵੀਨ ਪਟਨਾਇਕ ਨੇ ਕਿਹਾ ਕਿ ਸਰਬ ਪਾਰਟੀ ਬੈਠਕ ਵਿਚ ਮੈਂ ਖੁਦ ਹਿੱਸਾ ਲਵਾਂਗਾ ਅਤੇ ਸਮੱਸਿਆ ਦਾ ਹੱਲ ਕਰਾਂਗਾ।
ਮਿਲੀ ਜਾਣਕਾਰੀ ਮੁਤਾਬਕ ਪਿਛਲੇ ਲਗਾਤਾਰ 5 ਦਿਨ ਤੋਂ ਵਿਧਾਨ ਸਭਾ ਵਿਚ ਕੋਈ ਕਾਰਵਾਈ ਨਹੀਂ ਹੋ ਰਹੀ। ਵੀਰਵਾਰ 6ਵੇਂ ਦਿਨ ਵੀ ਪਹਿਲਾਂ ਵਾਲੀ ਸਥਿਤੀ ਵਿਧਾਨ ਸਭਾ ਵਿਚ ਵੇਖੀ ਗਈ। ਜਿਸ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ, ਉਹ ਹੀ ਹੋਇਆ। ਹਾਊਸ ਵਿਚ ਮੁੜ ਹੰਗਾਮਾ ਹੋਇਆ ਅਤੇ ਸਪੀਕਰ ਸੁਰਿਆ ਨਾਰਾਇਣ ਨੇ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਉਸ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਵਿਚ ਮੌਜੂਦ ਮਹਾਤਮਾ ਗਾਂਧੀ ਜੀ ਦੇ ਬੁੱਤ ਹੇਠਾਂ ਕਾਂਗਰਸੀ ਵਿਧਾਇਕ ਧਰਨੇ 'ਤੇ ਬੈਠ ਗਏ ਅਤੇ ਭਾਜਪਾ ਅਤੇ ਬੀਜੂ ਜਨਤਾ ਦਲ ਦੇ ਵਿਧਾਇਕ ਨਵੀਨ ਨਿਵਾਸ ਵਿਖੇ ਪਹੁੰਚ ਗਏ। ਵਿਰੋਧੀ ਧਿਰ ਦੇ ਮੈਂਬਰ ਝੋਨੇ ਦੀ ਖਰੀਦ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਕੋਲੋਂ ਹਾਊਸ ਵਿਚ ਵੇਰਵੇ ਰੱਖਣ ਦੀ ਮੰਗ ਕਰਦੇ ਆ ਰਹੇ ਹਨ ਜਿਸ ਨੂੰ ਹੁਕਮਰਾਨ ਪਾਰਟੀ ਦੇ ਵਿਧਾਇਕ ਮੰਨਣ ਲਈ ਤਿਆਰ ਨਹੀਂ ਹਨ।
ਮਾਲਿਆ, ਨੀਰਵ, ਮੇਹੁਲ ਛੇਤੀ ਹੀ ਭਾਰਤ 'ਚ ਕਨੂੰਨ ਦੇ ਕਟਹਿਰੇ 'ਚ ਖੜ੍ਹੇ ਹੋਣਗੇ: ਸੀਤਾਰਮਣ
NEXT STORY