ਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੂੰ ਪਾਕਿਸਤਾਨ ਦੇ 'ਅੱਤਵਾਦ ਦੀ ਫੈਕਟਰੀ' ਦਾ ਬੁਲਾਰਾ ਕਰਾਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੀ ਭਰੋਸੇਯੋਗਤਾ ਉਸ ਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਮੁਕਾਬਲੇ ਤੇਜ਼ੀ ਨਾਲ ਘੱਟ ਰਹੀ ਹੈ। ਜੈਸ਼ੰਕਰ ਨੇ ਇਹ ਗੱਲ ਗੋਆ 'ਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੀ ਸਮਾਪਤੀ ਤੋਂ ਬਾਅਦ ਬੈਠਕ ਬਾਰੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ।
ਇਹ ਵੀ ਪੜ੍ਹੋ : ਤੁਰਕੀ 'ਚ ਚੱਲ ਰਹੇ ਸੰਮੇਲਨ ਦੌਰਾਨ ਯੂਕ੍ਰੇਨ ਦੇ MP ਨੇ ਰੂਸੀ ਅਧਿਕਾਰੀ ਦੀ ਕੀਤੀ ਕੁੱਟਮਾਰ, ਵਰ੍ਹਾਏ ਮੁੱਕੇ
ਵਿਦੇਸ਼ ਮੰਤਰੀ ਨੇ ਐੱਸਸੀਓ ਦੀ ਮੀਟਿੰਗ 'ਚ ਪਾਕਿਸਤਾਨੀ ਵਿਦੇਸ਼ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਅਤੇ ਹੋਰ ਥਾਵਾਂ ’ਤੇ ਦਿੱਤੇ ਬਿਆਨਾਂ ਬਾਰੇ ਪੁੱਛੇ ਗਏ ਸਵਾਲਾਂ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ 'ਅੱਤਵਾਦ ਦੀ ਫੈਕਟਰੀ' ਪਾਕਿਸਤਾਨ ਦਾ ਮੁੱਖ ਆਧਾਰ ਹੈ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਇਸ ਉਦਯੋਗ ਦੇ ਬੁਲਾਰੇ ਬਣ ਗਏ ਹਨ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਭਾਰਤ ਦੇ ਜੰਮੂ-ਕਸ਼ਮੀਰ, ਚੀਨ ਪਾਕਿਸਤਾਨ ਆਰਥਿਕ ਗਲਿਆਰੇ, ਅੱਤਵਾਦ, ਧਾਰਾ 370, ਜੀ-20 ਦੀ ਬੈਠਕ ਦੇ ਸ਼੍ਰੀਨਗਰ 'ਚ ਆਯੋਜਨ ਆਦਿ ਦਾ ਮੁੱਦਾ ਉਠਾਇਆ ਸੀ। ਅੱਜ ਹੀ ਜੰਮੂ-ਕਸ਼ਮੀਰ ਦੇ ਰਾਜੌਰੀ ਵਿੱਚ ਇਕ ਮੁਕਾਬਲੇ ਵਿੱਚ 5 ਭਾਰਤੀ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਆਈ ਹੈ।
ਇਹ ਵੀ ਪੜ੍ਹੋ : ਅਮਰੀਕੀ ਸੂਬੇ ਜਾਰਜੀਆ ’ਚ ਗੋਲ਼ੀਬਾਰੀ, 4 ਦੀ ਮੌਤ
ਅੱਤਵਾਦ ਦੇ ਬੁਲਾਰੇ ਵਜੋਂ ਆਏ
ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਦੌਰੇ ਦੀ ਮਹੱਤਤਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਵਿਦੇਸ਼ ਮੰਤਰੀ ਨੇ ਕਿਹਾ, "ਜ਼ਰਦਾਰੀ ਇੱਥੇ ਇਕ ਐੱਸਸੀਓ ਮੈਂਬਰ ਦੇਸ਼ ਦੇ ਵਿਦੇਸ਼ ਮੰਤਰੀ ਵਜੋਂ ਆਏ ਸਨ ਅਤੇ ਉਨ੍ਹਾਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ। ਇਹ ਅਫਸੋਸ ਦੀ ਗੱਲ ਹੈ ਕਿ ਉਹ ਅੱਤਵਾਦ ਫੈਕਟਰੀ ਦੇ ਪ੍ਰਮੋਟਰ ਅਤੇ ਬੁਲਾਰੇ ਵਜੋਂ ਪੇਸ਼ ਹੋਏ, ਜੋ ਪਾਕਿਸਤਾਨ ਦਾ ਮੁੱਖ ਆਧਾਰ ਹੈ।"
ਇਹ ਵੀ ਪੜ੍ਹੋ : ਨਾਈਜੀਰੀਆ ’ਚ ਸੁਰੱਖਿਆ ਫੋਰਸਾਂ ਦੀ ਮੁਹਿੰਮ ’ਚ 40 ਅੱਤਵਾਦੀ ਢੇਰ
370 ਇਤਿਹਾਸ, ਦੱਸੋ ਕਦੋਂ ਖਾਲੀ ਕਰੋਗੇ PoK
ਧਾਰਾ 370 ਨੂੰ ਰੱਦ ਕਰਨ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਬਿਆਨ 'ਤੇ ਜੈਸ਼ੰਕਰ ਨੇ ਕਿਹਾ: "ਮੇਰਾ ਇਹੀ ਕਹਿਣਾ ਹੈ ਕਿ ਜ਼ਰਦਾਰੀ ਨੂੰ ਆਪਣੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਕਿਉਂਕਿ ਧਾਰਾ 370 ਹੁਣ ਇਤਿਹਾਸ ਬਣ ਚੁੱਕਾ ਹੈ ਅਤੇ ਜਿੰਨੀ ਜਲਦੀ ਉਹ ਇਸ ਨੂੰ ਸਮਝ ਲੈਣਗੇ, ਬਿਹਤਰ ਹੈ। ਜਿੱਥੋਂ ਤੱਕ ਜੰਮੂ-ਕਸ਼ਮੀਰ 'ਤੇ ਗੱਲਬਾਤ ਦਾ ਸਵਾਲ ਹੈ, ਸਾਡਾ ਮੁੱਦਾ ਸਿਰਫ ਇਹ ਹੈ ਕਿ ਉਹ ਦੱਸਣ ਕਿ ਉਹ ਜੰਮੂ-ਕਸ਼ਮੀਰ 'ਤੇ ਨਾਜਾਇਜ਼ ਕਬਜ਼ਾ ਕਦੋਂ ਖਾਲੀ ਕਰਨਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ
NEXT STORY