ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ 10 ਸੂਬਿਆਂ 'ਚ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਜਲ ਬਾਡੀਆਂ, ਲਾਈਵ ਬਰਡ ਮਾਰਕੀਟ, ਚਿੜੀਆਘਰਾਂ ਅਤੇ ਪੋਲਟਰੀ ਫਾਰਮਾਂ ਦੇ ਨੇੜੇ-ਤੇੜੇ ਨਿਗਰਾਨੀ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਨੇ ਇਕ ਬਿਆਨ 'ਚ ਕਿਹਾ,''11 ਜਨਵਰੀ 2021 ਤੱਕ ਏਵੀਅਨ ਇੰਫਲੂਐਂਜਾ ਦੀ ਪੁਸ਼ਟੀ ਦੇਸ਼ ਦੇ 10 ਸੂਬਿਆਂ 'ਚ ਹੋ ਚੁਕੀ ਹੈ।'' 7 ਜਨਵਰੀ ਨੂੰ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਗੁਜਰਾਤ ਅਤੇ ਉੱਤਰ ਪ੍ਰਦੇਸ਼ 'ਚ ਪ੍ਰਕੋਪ ਦੀ ਪੁਸ਼ਟੀ ਹੋਈ। ਸੋਮਵਾਰ ਨੂੰ ਦਿੱਲੀ, ਉਤਰਾਖੰਡ ਅਤੇ ਮਹਾਰਾਸ਼ਟਰ 'ਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਸੂਬਿਆਂ ਨੂੰ ਜਨਤਾ ਦਰਮਿਆਨ ਜਾਗਰੂਕਤਾ ਬਣਾਉਣ ਅਤੇ ਗਲਤ ਸੂਚਨਾ ਦੇ ਪ੍ਰਸਾਰ ਤੋਂ ਬਚਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਬਰਡ ਫਲੂ ਦਾ ਖ਼ੌਫ਼, ਹੁਣ ਦਿੱਲੀ 'ਚ ਵੀ ਦਿੱਤੀ ਦਸਤਕ, 9 ਸੂਬੇ ਇਸ ਦੀ ਲਪੇਟ 'ਚ
ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲ ਬਾਡੀਆਂ, ਲਾਈਵ ਬਰਡ ਮਾਰਕੀਟ, ਚਿੜੀਆਘਰਾਂ, ਪੋਲਟਰੀ ਫਾਰਮਾਂ ਆਦਿ ਦੇ ਨਾਲ-ਨਾਲ ਲਾਸ਼ਾਂ ਦੇ ਉੱਚਿਤ ਨਿਪਟਾਰੇ ਅਤੇ ਪੋਲਟਰੀ ਫਾਰਮਾਂ 'ਚ ਜੀਵ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਨਿਗਰਾਨੀ ਵਧਾਉਣ।'' ਕੇਂਦਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪੂਰੇ ਸੰਚਾਲਨ ਲਈ ਪੀਪੀਈ ਕਿਟ ਅਤੇ ਸਹਾਇਕ ਯੰਤਰ ਦਾ ਪੂਰਾ ਸਟਾਕ ਬਣਾਏ ਰੱਖਣ। ਹਰਿਆਣਾ 'ਚ ਬੀਮਾਰੀ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਇਨਫੈਕਟਡ ਪੰਛੀਆਂ ਨੂੰ ਖ਼ਤਮ ਕਰਨ ਦਾ ਕੰਮ ਜਾਰੀ ਹੈ। ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਇਕ ਕੇਂਦਰੀ ਟੀਮ ਹਿਮਾਚਲ ਪ੍ਰਦੇਸ਼ ਦਾ ਦੌਰਾ ਕਰ ਚੁਕੀ ਹੈ ਅਤੇ ਸੋਮਵਾਰ ਨੂੰ ਪੰਚਕੂਲਾ ਪਹੁੰਚ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 581ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY